Close
Menu

ਸਰਕਾਰ ਵੱਲੋਂ ਛੇਤੀ ਹੀ 20,000 ਰਿਫ਼ਊਜੀਆਂ ਨੂੰ ਦੇਸ਼ ਵਿਚ ਲਿਆਂਦਾ ਜਾਵੇਗਾ : ਜੇਸਨ ਕੈਨੀ

-- 18 September,2015

ਕੈਲਗਰੀ : ਡਿਫ਼ੈਂਸ ਮਨਿਸਟਰ ਜੇਸਨ ਕੈਨੀ ਨੇ ਬਿਆਨ ਦਿੱਤਾ ਹੈ ਕਿ ਫ਼ੈਡਰਲ ਸਰਕਾਰ ਵੱਲੋਂ ਛੇਤੀ ਹੀ 20,000 ਇਰਾਕੀ ਅਤੇ ਸੀਰੀਅਨ ਰਿਫ਼ਊਜੀਆਂ ਨੂੰ ਦੇਸ ਵਿਚ ਵਸਾਉਣ ਬਾਰੇ ਸਾਰੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ, ਪਰ ਇਸਦੇ ਨਾਲ ਹੀ ਉਨਹਾਂ ਇਹ ਵੀ ਕਿਹਾ ਕਿ ਇਸ ਪ੍ਰਕਿਰਿਆ ਵਿਚ ਸੁਰੱਖਿਆ ਨਿਯਮਾਂ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾ ਰਿਹਾ ਹੈ, ਜਿਸ ਕਾਰਨ ਇਸ ਪ੍ਰਕਿਰਿਆ ਵਿਚ ਕੁੱਝ ਦੇਰੀ ਹੋਣੀ ਸੁਭਾਵਕ ਹੀ ਹੈ।

ਵੀਰਵਾਰ ਨੂੰ ਕੰਜ਼ਰਵਟਿਵ ਲੀਡਰ ਸਟੀਫ਼ਨ ਹਾਰਪਰ ਵੱਲੋਂ ਅਰਥਚਾਰੇ ਨੂੰ ਲੈ ਕੇ ਹੋਣ ਵਾਲੀ ਡਿਬੇਟ ਵਿਚ ਹਿੱਸਾ ਲਿਆ ਜਾਵੇਗਾ। ਇਸ ਡਿਬੇਟ ਤੋਂ ਪਹਿਲਾਂ ਡਿਫ਼ੈਂਸ ਮਨਿਸਟਰ ਜੇਸਨ ਕੈਨੀ ਵੱਲੌਂ ਇਕ ਪ੍ਰੈੱਸ ਕਾਨਫ਼ਰੰਸ ਰਾਹੀਂ ਸਰਕਾਰ ਦੀ ਰਿਫ਼ਊਜੀਆਂ ਪ੍ਰਤੀ ਤਿਆਰ ਕੀਤੀ ਯੋਜਨਾ ਬਾਰੇ ਜਾਣਕਾਰੀ ਦਿੱਤੀ। ਜੇਸਨ ਕੈਨੀ ਵੱਲੋਂ ਇਹ ਤਸੱਲੀ ਦਵਾਈ ਗਈ ਹੈ ਸਰਕਾਰ ਵੱਲੋਂ ਰਿਫ਼ਊਜੀਆਂ ਨੂੰ ਲੈ ਕੇ ਬਿਲਕੇਲ ਵੀ ਢਿੱਲ ਨਹੀਂ ਵਰਤੀ ਜਾ ਰਹੀ ਹੈ, ਅਤੇ ਇਸ ਲਈ ਲੋੜੀਂਦੇ ਹਰ ਪਹਿਲੂ ਨੂੰ ਬਹੁਤ ਹੀ ਧਿਆਨ ਨਾਲ ਵੀਚਾਰਿਆ ਜਾ ਰਿਹਾ ਹੈ।

ਕੈਨੀ ਨੇ ਇਹ ਵੀ ਦੱਸਿਆ ਕਿ ਉਹ ਆਪ ਰਿਫ਼ਊਜੀ ਕੈਂਪਾਂ ਵਿਚ ਲੋਕਾਂ ਨੂੰ ਮਿਲੇ ਹਨ, ਜਿਨ੍ਹਾਂ ਵਿਚੋਂ ਕੁੱਝ ਦੇ ਰਿਸ਼ਤੇਦਾਰ ਆਪ ਵੀ ਸੀਰਿਅਨ ਰਾਸ਼ਟਰਪਤੀ ਬਸ਼ਰ ਅਜ਼ਾਦ ਦੇ ਖਿਲਾਫ਼ ਜਿਹਾਦੀ ਲੜਾਈ ਵਿਚ ਸ਼ਾਮਿਲ ਹਨ। ਉਨਹਾਂ ਇਹ ਸਪਸ਼ਟ ਕੀਤਾ ਕਿ ਇੱਥੇ ਇਸ ਗੱਲ ਦਾ ਇਹ ਮਤਲਬ ਬੋਲਕੁਲ ਵੀ ਨਹੀਂ ਹੈ ਕਿ ਰਿਫ਼ਊਜੀ ਕੈਂਪਾਂ ਵਿਚ ਬੈਠੇ ਸਾਰੇ ਜਾਂ  ਬਹੁਤੇ ਲੋਕਾਂ ਦਾ ਸੰਬੰਧ ਜਿਹਾਦੀਆਂ ਨਾਲ ਹੈ, ਪਰ ਸਰਕਾਰ ਵੱਲੋਂ ਆਪਣੇ ਸੁਰੱਖਿਆ ਨਿਯਮਾਂ ਨੂੰ ਕਾਇਮ ਰੱਖਣ ਦੇ ਨਾਲ ਨਾਲ ਇਨ੍ਹਾਂ ਰਿਫ਼ਊਜੀਆਂ ਦੀ ਸਾਰੀ ਜਾਣਕਾਰੀ ਪਤਾ ਕਰਨੀ ਅਤੇ ਇਨ੍ਹਾਂ ਨੂੰ ਦੇਸ਼ ਵਿਚ ਵਸਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਵਿਚ ਲਾਜ਼ਮੀ ਤੌਰ ‘ਤੇ ਕੁੱਝ ਵਧੇਰੇ ਸਮਾਂ ਚਾਹੀਦਾ ਹੈ।

Facebook Comment
Project by : XtremeStudioz