Close
Menu

ਸਰਕਾਰ ਸਖਤ ਫੈਸਲੇ ਲੈਣ ਲਈ ਤਿਆਰ : ਚਿਦੰਬਰਮ

-- 14 October,2013

ਨਵੀਂ ਦਿੱਲੀ,14 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਵਿੱਤ ਮੰਤਰੀ ਪੀ. ਚਿਦੰਬਰਮ ਨੇ ਐਤਵਾਰ ਨੂੰ ਕਿਹਾ ਕਿ ਵਿੱਤੀ ਅਤੇ ਚਾਲੂ ਖਾਤਾ ਘਾਟਾ (ਕੈਡ) ਨੂੰ ਘੱਟ ਕਰਨ ਦੇ ਲਈ ਸਖਤ ਫੈਸਲੇ ਲੈਣ ਤੋਂ ਨਹੀਂ ਝਿਜਕੇਗੀ। ਚਿਦੰਬਰਮ ਨੇ ਵਾਸ਼ਿੰਗਟਨ ‘ਚ ਅੰਤਰਰਾਸ਼ਟਰੀ ਮੁਦਰਾ ਫੰਡ ਦੀ ਸਾਲਾਨਾ ਬੈਠਕ ‘ਚ ਐਤਵਾਰ ਨੂੰ ਕਿਹਾ ਕਿ ਸਰਕਾਰ ਨੇ ਵਿੱਤੀ ਅਤੇ ਚਾਲੂ ਖਾਤਾ ਘਾਟੇ ਵਿਚਾਲੇ ਇਕ ਲਕਸ਼ਮਣ ਰੇਖਾ ਖਿਚੀ ਹੈ ਅਤੇ ਸਾਨੂੰ ਇਸ ਰੇਖਾ ਨੂੰ ਪਾਰ ਨਹੀਂ ਕਰਨਾ ਹੈ। ਜੇਕਰ ਲੋੜ ਪਈ ਤਾਂ ਅਸੀਂ ਇਸ ਸੰਬੰਧ ‘ਚ ਸਖਤ ਫੈਸਲੇ ਲੈਣ ਲਈ ਤਿਆਰ ਹਾਂ। ਉਨ੍ਹਾਂ ਨੇ ਕਿਹਾ ਕਿ ਵਚਨਬੱਧਤਾ 2016-17 ਤੱਕ ਵਿੱਤੀ ਘਟੇ ਨੂੰ ਤਿੰਨ ਫੀਸਦੀ ਤੱਕ ਲਿਆਉਣ ਦੀ ਹੈ ਕੈਡ ਨੂੰ ਰੋਕਣ ਲਈ ਕਦਮ ਚੁੱਕੇ ਗਏ ਹਨ। ਚਿਦੰਬਰਮ ਨੇ ਕਿਹਾ ਕਿ ਮਦਰਾ ਸਫੀਤੀ ਵੀ ਅਰਥਵਿਵਸਥਾ ਲਈ ਲਗਾਤਾਰ ਚੁਣੌਤੀ ਬਣੀ ਹੋਈ ਹੈ। ਮੰਗ ਸਪਲਾਈ ਮਿਸ਼ਰਤ ਨੀਤੀ ਨਾਲ ਅਸੀਂ ਮਦਰਾ ਸਫੀਤੀ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਚੁੱਕੇ ਹਾਂ।

Facebook Comment
Project by : XtremeStudioz