Close
Menu

ਸਰਜੀਕਲ ਸਟ੍ਰਾਈਕ ਮਗਰੋਂ ਕਾਂਗਰਸ ਤੇ ਯੂਪੀਏ ’ਚ ਮਾਤਮ ਸੀ: ਸ਼ਾਹ

-- 29 April,2019

ਸੀਤਾਮੜੀ, 29 ਅਪਰੈਲ
ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਦੋਸ਼ ਲਾਇਆ ਕਿ ਸਰਜੀਕਲ ਸਟ੍ਰਾਈਕ ਮਗਰੋਂ ਕਾਂਗਰਸ ਤੇ ਯੂਪੀਏ ਵਿਚਲੀਆਂ ਉਹਦੀਆਂ ਭਾਈਵਾਲ ਪਾਰਟੀਆਂ ਦੇ ਦਫ਼ਤਰਾਂ ਵਿੱਚ ਮਾਤਮ ਛਾਇਆ ਹੋਇਆ ਸੀ। ਇਥੇ ਜੇਡੀਯੂ ਉਮੀਦਵਾਰ ਦੇ ਹੱਕ ਵਿੱਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ, ‘ਸਰਜੀਕਲ ਸਟ੍ਰਾਈਕ ਹੋਈ। ਕਿਤੇ ਮਾਤਮ ਸੀ, ਪਰ ਕਿਤੇ ਪੂਰਾ ਮੁਲਕ ਜਸ਼ਨ ਮਨਾ ਰਿਹਾ ਸੀ। ਕਿੱਥੇ ਕਿੱਥੇ ਮਾਤਮ ਸੀ…ਇਕ ਤਾਂ ਪਾਕਿਸਤਾਨ ਵਿੱਚ ਸੀ, ਉਥੇ ਤਾਂ ਬਣਦਾ ਵੀ ਸੀ। ਦੂਜਾ ਮਾਤਮ ਰਾਹੁਲ ਬਾਬਾ ਤੇ ਲਾਲੂ ਰਾਬੜੀ ਦੇ ਦਫ਼ਤਰ ਵਿੱਚ ਸੀ। ਛਾਤੀ ਪਿੱਟ ਪਿੱਟ ਕੇ ਰੋ ਰਹੇ ਸਨ। ਉਨ੍ਹਾਂ ਨੂੰ ਲੱਗਿਆ ਕਿ ਇਹ ਚੋਣਾਂ ਵਿੱਚ ਮੁੱਦਾ ਬਣ ਜਾਵੇਗਾ।’ ਉਨ੍ਹਾਂ ਦੋਸ਼ ਲਾਇਆ ਕਿ ‘ਗੱਠਜੋੜ ਦੇ ਆਗੂ ਹਨ ਰਾਹੁਲ ਬਾਬਾ…ਦੋ ਤਿੰਨ ਮਹੀਨੇ ਦੀ ਛੁੱਟੀ ਲੈ ਕੇ ਚਲੇ ਜਾਂਦੇ ਹਨ। ਮਾਂ ਵੀ ਉਨ੍ਹਾਂ ਨੂੰ ਲੱਭਦੀ ਰਹਿ ਜਾਂਦੀ ਹੈ ਕਿ ਬਿਟੁਆ ਕਿੱਥੇ ਚਲਾ ਗਿਆ।’ ਸ਼ਾਹ ਨੇ ਕਿਹਾ ਕਿ ਉਹ ਇਥੇ ਪਹਿਲੀ ਵਾਰ ਆਏ ਹਨ। ਇਹ ਮਿਥਿਲਾ ਖੇਤਰ ਦੀ ਪ੍ਰਮੁੱਖ ਨਗਰੀ ਹੈ, ਜਿੱਥੇ ਮਾਂ ਸੀਤਾ ਨੇ ਜਨਮ ਲਿਆ ਹੈ।

Facebook Comment
Project by : XtremeStudioz