Close
Menu

ਸਰਬਜੀਤ ਸਿੰਘ ਦੇ ਪਾਕਿਸਤਾਨੀ ਵਕੀਲ ਨੂੰ ਸਵੀਡਨ ‘ਚ ਪਨਾਹ ਮਿਲੀ

-- 01 October,2013

ਲਾਹੌਰ- ਪਾਕਿਸਤਾਨ ਦੇ ਸਵ. ਭਾਰਤੀ ਕੈਦੀ ਸਰਬਜੀਤ ਸਿੰਘ ਦਾ ਬਚਾਅ ਕਰਨ ਵਾਲੇ ਓਵੈਸ ਸ਼ੇਖ ਅਤੇ ਉਨ੍ਹਾਂ ਦੇ ਪਰਿਵਾਰ ਨੇ ਧਮਕੀ ਮਿਲਣ ਤੋਂ ਬਾਅਦ ਸਵੀਡਨ ‘ਚ ਪਨਾਹ ਲਈ ਹੈ। ਸ਼ੇਖ ਦੇ ਸਹਿਯੋਗੀ ਅਤੇ ਵਕੀਲ ਮੁਹੰਮਦ ਅਲੀ ਨੇ ਕਿਹਾ ਕਿ ਸ਼ੇਖ ਨੇ ਆਪਣੇ ਪਰਿਵਾਰ ਨਾਲ ਸਵੀਡਨ ‘ਚ ਪਨਾਹ ਲਈ ਹੈ ਕਿਉਂਕਿ ਉਨ੍ਹਾਂ ਦੀ ਜ਼ਿੰਦਗੀ ਨੂੰ ਗੰਭੀਰ ਖਤਰਾ ਸੀ। ਉਨ੍ਹਾਂ ਦੇ ਸਾਥੀਆਂ ਦਾ ਕਹਿਣਾ ਹੈ ਕਿ ਇਸੇ ਸਾਲ ਮਈ ‘ਚ ਆਪਣੇ ਪੁੱਤਰ ਦੇ ਅਗਵਾ ਹੋਣ ਤੋਂ ਬਾਅਦ ਸ਼ੇਖ ਕਿਸੇ ਦੂਜੇ ਦੇਸ਼ ‘ਚ ਪਨਾਹ ਲੈਣ ਦੀ ਕੋਸ਼ਿਸ਼ ਕਰ ਰਹੇ ਸਨ। ਅਲੀ ਨੇ ਕਿਹਾ ਕਿ ਸਰਬਜੀਤ ਦੀ ਹੱਤਿਆ ਹੋਣ ਤੋਂ ਬਾਅਦ ਸ਼ੇਖ ਕਾਫੀ ਪਰੇਸ਼ਾਨ ਹੋਏ ਸਨ। ਉਹ ਇਥੇ ਖੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਸਨ। ਇਸੇ ਸਾਲ ਦੋ ਮਈ ਨੂੰ ਕੋਟ ਲਖਪਤ ਜੇਲ ‘ਚ ਹੋਏ ਹਮਲੇ ‘ਚ ਸਰਬਜੀਤ ਦੀ ਮੌਤ ਹੋ ਗਈ ਸੀ।

Facebook Comment
Project by : XtremeStudioz