Close
Menu

ਸਰਹੱਦੀ ਇਲਾਕਿਆਂ ‘ਚ ਘਟਨਾਵਾਂ ਹੋਣੀਆਂ ਲਾਜ਼ਮੀ: ਚੀਨ

-- 30 October,2013

ਬੀਜਿੰਗ- ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਬੀਜਿੰਗ ਦੌਰੇ ‘ਤੇ ਹੋਏ ਸਰਹੱਦੀ ਸੁਰੱਖਿਆ ਸਮਝੌਤੇ ਤੋਂ ਬਾਅਦ ਚੀਨ ਨੇ ਮੰਗਲਵਾਰ ਨੂੰ ਕਿਹਾ ਕਿ ਸਰਹੱਦ ਨਾਲ ਲੱਗਦੇ ਇਲਾਕਿਆਂ ‘ਚ ਕੁਝ ਤਰ੍ਹਾਂ ਦੀਆਂ ਘਟਨਾਵਾਂ ਹੋਣੀਆਂ ਲਾਜ਼ਮੀ ਹਨ ਪਰ ਇਹ ਮਹੱਤਵਪੂਰਨ ਹੈ ਕਿ ਦੋਵੇਂ ਪੱਖ ਇਸ ਦਾ ਹੱਲ ਕੱਢਣ ਲਈ ਮਿਲ ਕੇ ਕੰਮ ਕਰਨ। ਚੀਨੀ ਵਿਦੇਸ਼ ਮੰਤਰਾਲੇ ਦੇ ਕੌਂਸਲਰ ਹੂਆਂਗ ਸ਼ਿਲੀਅਨ ਨੇ ਕਿਹਾ ਕਿ ਜੇਕਰ ਦੋ ਘਰਾਂ ਵਿਚਾਲੇ ਵਾੜ੍ਹ ਲੱਗੀ ਹੈ ਤਾਂ ਵੀ ਸਮੱਸਿਆ ਪੈਦਾ ਹੋ ਸਕਦੀ ਹੈ ਪਰ ਇਸ ਦੇ ਨਾਲ ਹੀ ਭਾਰਤ ਤੇ ਚੀਨ ਦਰਮਿਆਨ ਸਚਮੁੱਚ ਕੰਟਰੋਲ ਰੇਖਾ ‘ਤੇ ਗੋਲੀਬਾਰੀ ਦੀ ਇਕ ਵੀ ਘਟਨਾ ਨਹੀਂ ਹੋਈ ਹੈ। ਦੁਨੀਆ ਦੀਆਂ ਦੂਜੀਆਂ ਸਰਹੱਦਾਂ ਦੀ ਤੁਲਨਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਚੀਨ-ਭਾਰਤ ਸਰਹੱਦ ‘ਤੇ ਸ਼ਾਂਤੀ ਹੈ।

Facebook Comment
Project by : XtremeStudioz