Close
Menu

ਸਰਹੱਦ ੳੁਤੇ ਭਾਰਤ ਤੇ ਚੀਨੀ ਫ਼ੌਜੀ ਅਧਿਕਾਰੀਆਂ ਦੀ ਮੀਟਿੰਗ

-- 02 May,2015

ੳੂਧਮਪੁਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੀਨ ਫੇਰੀ ਤੋਂ ਪਹਿਲਾਂ ਭਾਰਤੀ ਅਤੇ ਚੀਨੀ ਫ਼ੌਜਾਂ ਦੇ ਅਧਿਕਾਰੀਆਂ ਨੇ ਅੱਜ ਜੰਮੂ-ਕਸ਼ਮੀਰ ਦੇ ਲੱਦਾਖ਼ ਸੈਕਟਰ ਵਿਚ ਮੀਟਿੰਗ ਕੀਤੀ। ੲਿਹ ਬੀਤੇ ਪੰਦਰਵਾਡ਼ੇ ਦੌਰਾਨ ਦੋਵੇਂ ਫ਼ੌਜਾਂ ਦੀ ਤੀਜੀ ਮੀਟਿੰਗ ਸੀ, ਜਿਸ ਦੌਰਾਨ ਸਰਹੱਦ ੳੁਤੇ ਅਮਨ ਤੇ ਸ਼ਾਂਤੀ ਬਣਾੲੀ ਰੱਖਣ ੳੁਤੇ ਜ਼ੋਰ ਦਿੱਤਾ ਗਿਅਾ।
ਫ਼ੌਜ ਦੇ ਜੰਮੂ ਸਥਿਤ ਲੋਕ ਸੰਪਰਕ ਅਧਿਕਾਰੀ ਕਰਨਲ ਅੈਸ.ਡੀ. ਗੋਸਵਾਮੀ ਨੇ ੲਿਥੇ ਦੱਸਿਅਾ, ‘‘ਪੂਰਬੀ ਲੱਦਾਖ਼ ਵਿੱਚ ਅੱਜ ਚੁਸ਼ੂਲ ਸੈਕਟਰ ਵਿੱਚ ਚੀਨ ਵਾਲੇ ਪਾਸੇ ੲਿਕ ਰੀਤ ਅਾਧਾਰਤ ਬਾਰਡਰ ਪਰਸਨਲ ਮੀਟਿੰਗ (ਬੀਅੈਮਪੀ) ਕੀਤੀ ਗੲੀ।’’ ਮੀਟਿੰਗ ਵਿਚ ਭਾਰਤੀ ਵਫ਼ਦ ਦੀ ਅਗਵਾੲੀ ਬ੍ਰਿਗੇਡੀਅਰ ਜੇ.ਕੇ.ਅੈਸ. ਵਿਰਕ ਅਤੇ ਚੀਨੀ ਵਫ਼ਦ ਦੀ ਅਗਵਾੲੀ ਸੀਨੀਅਰ ਕਰਨਲ ਫੰਜੁਮ ਨੇ ਕੀਤੀ। ੲਿਸ ਤੋਂ ਪਹਿਲਾਂ ਦੋਵਾਂ ਫ਼ੌਜਾਂ ਦੀਆਂ 14 ਅਤੇ 24 ਅਪਰੈਲ ਨੂੰ ਵੀ ਮੀਟਿੰਗਾਂ ਹੋ ਚੁੱਕੀਆਂ ਹਨ।
ਗ਼ੌਰਤਬਲ ਹੈ ਕਿ ਸ੍ਰੀ ਮੋਦੀ ਵੱਲੋਂ 14 ਤੋਂ 16 ਮੲੀ ਤੱਕ ਚੀਨ ਦੌਰੇ ੳੁਤੇ ਜਾਣ ਦੇ ਅਾਸਾਰ ਹਨ। ਮੀਟਿੰਗ ਦੌਰਾਨ ਦੋਵੇਂ ਧਿਰਾਂ ਨੇ ਅਾਪਸੀ ਸਬੰਧਾਂ ਨੂੰ ਵਧਾੳੁਣ ਤੇ ਕਾੲਿਮ ਰੱਖਣ ੳੁਤੇ ਜ਼ੋਰ ਦਿੱਤਾ। ੲਿਸ ਮੌਕੇ ਚੀਨੀ ਕਲਾਕਾਰਾਂ ਨੇ ੲਿਕ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ। ਸ੍ਰੀ ਗੋਸਵਾਮੀ ਨੇ ਦੱਸਿਅਾ ਕਿ ਦੋਵਾਂ ਧਿਰਾਂ ਨੇ ਦੋਵੇਂ ਮੁਲਕਾਂ ਦੀਆਂ ਸਰਕਾਰਾਂ ਵੱਲੋਂ ਅਸਲ ਕੰਟਰੋਲ ਲਕੀਰ ੳੁਤੇ ਅਮਨ ਕਾੲਿਮ ਰੱਖਣ ਲੲੀ ਕੀਤੇ ਗੲੇ ਸਮਝੌਤਿਆਂ ਤੇ ਸੰਧੀਆਂ ੳੁਤੇ ਫੁੱਲ ਚਡ਼੍ਹਾੳੁਣ ਲੲੀ ਵੀ ਸਹਿਮਤੀ ਜ਼ਾਹਰ ਕੀਤੀ।

Facebook Comment
Project by : XtremeStudioz