Close
Menu

ਸਰਿਤਾ ਦੇ ਫੈਸਲੇ ਦੀ ਸਮੀਖਿਆ ਕਰੇ ਆਈਬਾ : ਸੋਨੋਵਾਲ

-- 17 December,2014

ਨਵੀਂ ਦਿੱਲੀ,  ਕੇਂਦਰੀ ਖੇਡ ਮੰਤਰੀ ਸਰਬਾਨੰਦ ਸੋਨੋਵਾਲ ਨੇ ਮਹਿਲਾ ਮੁੱਕੇਬਾਜ਼ ਐੱਲ. ਸਰਿਤਾ ਦੇਵੀ ‘ਤੇ ਲਗਾਈ ਗਈ ਇਕ ਸਾਲ ਦੀ ਪਾਬੰਦੀ ਨੂੰ ਚਿੰਤਾਜਨਕ ਦੱਸਦੇ ਹੋਏ ਕੌਮਾਂਤਰੀ ਮੁੱਕੇਬਾਜ਼ੀ ਸੰਸਥਾ ਆਈਬਾ ਕੋਲ ਕਿਹਾ ਕਿ ਉਹ ਅਪਾਣੇ ਇਸ ਫੈਸਲੇ ਦੀ ਸਮੀਖਿਆ ਕਰੇ। ਸੋਨੋਵਾਲ ਨੇ ਕਿਹਾ, ”ਸਰਿਤਾ ‘ਤੇ ਇਕ ਸਾਲ ਦੀ ਪਾਬੰਦੀ ਨੇ ਭਾਰਤ ਵਿਚ ਤੇ ਖਿਡਾਰੀਆਂ ਵਿਚ ਚਿੰਤਾ ਪੈਦਾ ਕਰ ਦਿੱਤੀ ਹੈ। ਸਾਡਾ ਮੰਨਣਾ ਹੈ ਕਿ ਸੰਬੰਧਤ ਅਧਿਕਾਰੀਆਂ ਪ੍ਰਤੀ ਸਰਿਤਾ ਦੇ ਮਾਮਲੇ ਵਿਚ ਸਹਿਣਸ਼ੀਲਤਾ ਦੇ ਨਾਲ ਫੈਸਲਾ ਕਰਨਾ ਚਾਹੀਦਾ ਸੀ। ” ਖੇਡ ਮੰਤਰੀ ਨੇ ਕਿਹਾ, ”ਸਾਡਾ ਮੰਤਰਾਲਾ ਸ਼ੁਰੂ ਤੋਂ ਹੀ ਇਸ ਮਾਮਲੇ ਨੂੰ ਉਠਾ ਰਿਹਾ ਸੀ ਤੇ ਅਸੀਂ ਅੱਗੇ ਵੀ ਉਚਿਤ ਮੰਚ ‘ਤੇ ਇਸ ਮਾਮਲੇ ਨੂੰ ਉਠਾਉਂਦੇ ਰਹਾਂਗਾ ਤਾਂ ਕਿ ਸਰਿਤਾ ‘ਤੇ ਇਕ ਸਾਲ ਦੀ ਪਾਬੰਦੀ ਦੇ ਫੈਸਲੇ ਦੀ ਸਮੀਖਿਆ ਹੋ ਸਕੇ।”

Facebook Comment
Project by : XtremeStudioz