Close
Menu

ਸਰੀ ‘ਚ ਦਿਨ-ਦਿਹਾੜੇ ਪੰਜਾਬੀ ਦਾ ਘਰ ਲੁੱਟਿਆ

-- 08 February,2014

ਸਰੀ,ਕੈਨੇਡਾ ‘ਚ ਪੰਜਾਬੀਆਂ ਦੀ ਭਰਵੀਂ ਵੱਸੋਂ ਵਾਲੇ ਸ਼ਹਿਰ ਸਰੀ ‘ਚ ਦਿਨ-ਦਿਹਾੜੇ ਦੋ ਨੌਜਵਾਨ ਲੁੱਟ-ਖੋਹ ਦੇ ਮਕਸਦ ਨਾਲ ਇੱਕ ਪੰਜਾਬੀ ਦੇ ਘਰ ‘ਚ ਜ਼ਬਰਦਸਤੀ ਦਾਖਲ ਹੋ ਗਏ । ਇਨ੍ਹਾਂ ਨੌਜਵਾਨਾਂ ਨੇ ਚਾਕੂ ਦੀ ਨੋਕ ‘ਤੇ ਘਰ ‘ਚ ਰਹਿੰਦੇ ਤਿੰਨ ਬੱਚਿਆਂ ਅਤੇ ਪਰਿਵਾਰ ਦੀਆਂ ਦੋ ਨੂੰਹਾਂ ਨੂੰ ਅਗਵਾ ਕਰ ਲਿਆ। ਅਗਵਾ ਕੀਤੀ ਗਈ ਔਰਤ ਨੇ ਦੱਸਿਆ ਕਿ ਲੁਟੇਰੇ ਪੰਜਾਬੀ ਬੋਲ ਰਹੇ ਸਨ ਅਤੇ ਉਨ੍ਹਾਂ ਆਉਂਦਿਆਂ ਹੀ ਘਰ ‘ਚ ਪਈ ਸੇਫ ਦੀ ਮੰਗ ਕੀਤੀ । ਘਰ ‘ਚ ਅਗਵਾ ਕੀਤੇ ਗਏ ਬੱਚਿਆਂ ਦੀ ਮਾਂ ਬਲਬੀਰ ਕੌਰ ਸੰਧਰ ਨੇ ਦੱਸਿਆ ਕਿ ਘਟਨਾ ਵਾਪਰਨ ਮੌਕੇ ਉਹ ਘਰੋਂ ਬਾਹਰ ਸੈਰ ਕਰਨ ਗਈ ਹੋਈ ਸੀ ।

ਵਾਰਦਾਤ ਹੋਣ ਮੌਕੇ ਕੰਮ ਤੋਂ ਵਾਪਸ ਘਰ ਪਹੁੰਚੇਜੋਰਾਵਰ ਸਿੰਘ ਅਤੇ ਨਵਪ੍ਰੀਤ ਸਿੰਘ ਨੇ ਜਦੋਂ ਲੁਟੇਰਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰੇ ਨਵਪ੍ਰੀਤ ਸਿੰਘ ਦੇ ਚਿਹਰੇ ‘ਤੇ ਘਸੁੰਨ ਜੜ ਕੇ ਉਸ ਨੂੰ ਜ਼ਖਮੀ ਕਰਕੇ ਕਾਰ ਵਿੱਚ ਫਰਾਰ ਹੋ ਗਏ । ਭੱਜਦੇ ਹੋਏ ਇਹ ਲੁਟੇਰੇ ਘਰ ‘ਚੋਂ ਇੱਕ ਸੇਫ ਕਾਰ ‘ਚ ਰੱਖ ਕੇ ਲੈ ਗਏ, ਜਿਸ ਵਿੱਚ ਘਰ ਵਾਲਿਆਂ ਵੱਲੋਂ ਦੱਸਣ ਮੁਤਾਬਕ ਪਰਿਵਾਰਕ ਮੈਂਬਰਾਂ ਦੇ ਪਾਸਪੋਰਟ, ਪੀ. ਆਰ. ਕਾਰਡ, ਘਰ ਦੀ ਪਾਵਰ ਆਫ ਅਟਾਰਨੀ ਅਤੇ ਸੋਨੇ ਦੇ ਗਹਿਣੇ ਸਨ ।

ਲੁਟੇਰਿਆਂ ਵੱਲੋਂ ਜ਼ਖਮੀ ਕੀਤਾ ਨੌਜਵਾਨ ਨਵਪ੍ਰੀਤ ਸਿੰਘ ਸਰੀ ਮੈਮੋਰੀਅਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ । ਘਰ ਦੇ ਮਾਲਕ ਜੋਰਾਵਰ ਸਿੰਘ ਦਾ ਪਰਿਵਾਰ ਜਲੰਧਰ ਜ਼ਿਲੇ ਦੇ ਪਿੰਡ ਕੋਟਲੀ ਥਾਨ ਸਿੰਘ ਨਾਲ ਸਬੰਧਿਤ ਹੈ ।ਘਰ ‘ਚ ਰਹਿੰਦੇ ਬੱਚੇ ਅਤੇ ਔਰਤਾਂ ਇਸ ਅਚਾਨਕ ਵਾਪਰੀ ਘਟਨਾਂ ਤੋਂ ਬਾਅਦ ਸਹਿਮੇ ਹੋਏ ਹਨ । ਪੁਲਸ ਵੱਲੋਂ ਲੁਟੇਰਿਆਂ ਨੂੰ ਫੜ੍ਹਨ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਗਈ ਹੈ ।

Facebook Comment
Project by : XtremeStudioz