Close
Menu

ਸਰੀ ‘ਚ ਭਾਈ ਗੁਰਬਖਸ਼ ਸਿੰਘ ਦੀ ਹਮਾਇਤ ‘ਚ ਜੁੜਿਆ ਇਕੱਠ

-- 06 December,2013

IMG_1385855353415ਸਰੀ ,6 ਦਸੰਬਰ (ਦੇਸ ਪ੍ਰਦੇਸ ਟਾਈਮਜ਼)- ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ‘ਚ ਸਜ਼ਾ ਪੂਰੀ ਕਰ ਚੁੱਕੇ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਭੁੱਖ-ਹੜਤਾਲ ‘ਤੇ ਬੈਠੇ ਭਾਈ ਗੁਰਬਖਸ਼ ਸਿੰਘ ਦੀ ਹਮਾਇਤ ‘ਚ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ-ਡੈਲਟਾ ਦੀ ਪ੍ਰਬੰਧਕੀ ਕਮੇਟੀ ਵੱਲੋਂ ਸਰੀ ਦੇ ਗਰੈਂਡ ਤਾਜ ਬੈਂਕੁਟ ਹਾਲ ‘ਚ ਇਕ ਇਕੱਠ ਕਰਵਾਇਆ ਗਿਆ, ਜਿਸ ‘ਚ ਜੁੜੀ ਸੰਗਤ ਨੇ ਭਾਈ ਗੁਰਬਖਸ਼ ਸਿੰਘ ਦੇ ਹੱਕ ਵਿੱਚ ਡਟ ਜਾਣ ਦਾ ਪ੍ਰਣ ਲਿਆ ਹੈ । ਇਹ ਇੱਕਤਰਤਾ ਸੰਗਤਾਂ ਤੋਂ ਸੁਝਾਅ ਲੈ ਕੇ ਨਵੀਂ ਰਣਨੀਤੀ ਘੜਨ ਲਈ ਕੀਤੀ ਗਈ ਸੀ । ਵੱਡੀ ਗਿਣਤੀ ਵਿੱਚ ਜੁੜੀ ਸਿੱਖ ਸੰਗਤ ਨੂੰ ਸੰਬੋਧਨ ਕਰਦਿਆਂ ਬੀਬੀ ਤੇਜਿੰਦਰ ਕੌਰ ਨਿੱਝਰ ਨੇ ਕਿਹਾ ਕਿ ਭਾਰਤ ਵਿੱਚ ਸਿੱਖਾਂ ਨਾਲ ਵਿਤਕਰਾ ਹੋ ਰਿਹਾ ਹੈ । ਉਨ੍ਹਾਂ ਨੇ ਕਿਹਾ ਕਿ ਸਿੱਖ ਭੈਣਾਂਅਤੇ ਵੀਰਾਂ ਦੇ ਕਾਤਲਾਂ ਨੂੰ ਸਜ਼ਾਵਾਂ ਨਹੀਂ ਦਿੱਤੀਆਂ ਜਾ ਰਹੀਆਂ, ਜਦੋਂ ਕਿ ਹਥਿਆਰ ਰੱਖਣ ਵਰਗੇ ਛੋਟੇ ਗੁਨਾਹਾਂ ਲਈ ਸਿੱਖ ਨੌਜਵਾਨਾਂ ਨੂੰ ਲੰਬੇਂ ਸਮੇਂ ਤੋਂ ਜੇਲ੍ਹਾਂ ਵਿੱਚ ਬੰਦੀ ਬਣਾ ਕੇ ਰੱਖਿਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਸਾਨੂੰ ਇਨਸਾਫ ਲਈ ਕੀਤੇ ਜਾ ਰਹੇ ਇਸ ਸੰਘਰਸ਼ ‘ਚ ਸ਼ਾਮਲ ਹੋਣਾ ਚਾਹੀਦਾ ਹੈ।

Facebook Comment
Project by : XtremeStudioz