Close
Menu

ਸਰੀ ‘ਚ ਵਾਪਰਿਆ ਭਿਆਨਕ ਹਾਦਸਾ, 3 ਕਾਰਾਂ ਦੀ ਹੋਈ ਜ਼ਬਰਦਸਤ ਟੱਕਰ

-- 03 August,2017

ਸਰੀ— ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿਚ ਇਕ ਭਿਆਨਕ ਹਾਦਸਾ ਵਾਪਰ ਗਿਆ, ਜਿਸ ਕਾਰਨ ਇਕ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਤਿੰਨ ਕਾਰਾਂ ਦੀ ਆਪਸ ‘ਚ ਜ਼ਬਰਦਸਤ ਟੱਕਰ ਹੋ ਗਈ। ਇਹ ਹਾਦਸਾ ਕੱਲ ਭਾਵ ਮੰਗਲਵਾਰ ਨੂੰ ਸਥਾਨਕ ਸਮੇਂ ਅਨੁਸਾਰ ਰਾਤ ਤਕਰੀਬਨ 8.00 ਵਜੇ ਵਾਪਰਿਆ। ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਅਜੇ ਵੀ ਜਾਰੀ ਹੈ। 
ਪੁਲਸ ਮੁਤਾਬਕ 3 ਕਾਰਾਂ ਟੋਇਟਾ, ਐੱਸ. ਯੂ. ਵੀ. ਅਤੇ ਇਕ ਹੋਰ ਕਾਰ ਦੀ ਟੱਕਰ ਹੋ ਗਈ। ਕਾਰਾਂ ਦੀ ਸੜਕ ਦੇ ਨੇੜੇ ਬਣੇ ਘਰਾਂ ਦੇ ਬਾਹਰ ਖਤਰਨਾਕ ਢੰਗ ਨਾਲ ਟੱਕਰ ਗਈ। ਪੁਲਸ ਨੇ ਦੱਸਿਆ ਕਿ ਟੋਇਟਾ ਕਾਰ ਨੂੰ ਅੱਗ ਲੱਗ ਗਈ ਅਤੇ ਮੌਕੇ ‘ਤੇ ਪੁੱਜੇ ਫਾਇਰ ਫਾਈਟਰਾਂ ਨੇ ਅੱਗ ਨੂੰ ਬੁਝਾਇਆ। ਟੋਇਟਾ ਕਾਰ ਦੇ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀ ਅਤੇ ਉਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕਿਸ ਦੀ ਗਲਤੀ ਸੀ ਪਰ ਹਾਦਸੇ ਦੀ ਵਜ੍ਹਾ ਕਾਰਾਂ ਦੀ ਤੇਜ਼ ਰਫਤਾਰ ਅਤੇ ਸ਼ਰਾਬ ਜਿਹੇ ਕਾਰਕਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

Facebook Comment
Project by : XtremeStudioz