Close
Menu

ਸਰੀ ਦੀ ਹੋਣਹਾਰ ਵਿਦਿਆਰਥਣ ਦੀ ਮੌਤ ‘ਤੇ ਭਾਈਚਾਰੇ ‘ਚ ਸੋਗ ਦੀ ਲਹਿਰ

-- 21 September,2013

Amarpreet-k-sivia

ਸਰੀ ,21 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਬੀਤੇ ਬੁੱਧਵਾਰ ਸਰੀ ਦੀ 128 ਸਟਰੀਟ ‘ਤੇ ਇੱਕ ਮੋਟਰਸਾਈਕਲ ਹਾਦਸੇ ‘ਚ ਮਾਰੀ ਗਈ ਵਿਦਿਆਰਥਣ ਅਮਰਪ੍ਰੀਤ ਸਿਵੀਆ ਦੀ ਮੌਤ ਦੀ ਖਬਰ ਨਾਲ ਸਰੀ ਵਸਦੇ ਪੰਜਾਬੀ ਭਾਈਚਾਰੇ ‘ਚ ਸੋਗ ਦੀ ਲਹਿਰ ਫੈਲ ਗਈ ਹੈ । ਸਰੀ ਦੇ ਪ੍ਰਿੰਸੈਸ ਮਾਰਗਰੇਟ ਸਕੂਲ ਵਿੱਚ ਬਾਰ੍ਹਵੀਂ ਜਮਾਤ ‘ਚ ਪੜ੍ਹਦੀ 16 ਸਾਲਾ ਅਮਰਪ੍ਰੀਤ ਪੜ੍ਹਾਈ ਅਤੇ ਖੇਡਾਂ ਵਿੱਚ ਬਹੁਤ ਹੁਸ਼ਿਆਰ ਸੀ । ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸੂਜ਼ਾਪੁਰ ਵੜੈਚ ਨਾਲ ਸਬੰਧ ਰੱਖਦੇ ਹਰਜੀਤ ਸਿੰਘ ਸਿਵੀਆ ਦਾ ਪਰਿਵਾਰ 10 ਸਾਲ ਪਹਿਲਾਂ ਹੀ ਕੈਨੇਡਾ ਆਇਆ ਸੀ । ਅਮਰਪ੍ਰੀਤ, ਹਰਜੀਤ ਸਿੰਘ ਦੀਆਂ ਤਿੰਨ ਬੇਟੀਆਂ ਵਿੱਚੋਂ ਸਭ ਤੋਂ ਛੋਟੀ ਸੀ । ਇਸ ਦਰਦਨਾਕ ਹਾਦਸੇ ਵਿੱਚ ਦੋ ਹੋਰ ਵਿਦਿਆਰਥਣਾ ਜਸਪ੍ਰੀਤ ਧਾਮੀ ਅਤੇ ਸ਼ਹਾਨਾ ਸਮੀਰਾ ਸਮੇਤ ਮੋਟਰਸਾਈਕਲ ਸਵਾਰ ਨੌਜਵਾਨ ਪੰਜਾਬੀ ਲੜਕਾ ਜ਼ਖਮੀ ਹੋਏ ਹਨ । ਇਹ ਵਿਦਿਆਰਥਣਾਂ ਸਕੂਲ ਦੀ ਲੰਚ ਬਰੇਕ ਸਮੇਂ ਸੜਕ ਪਾਰ ਕਰਕੇ ਦੂਜੇ ਪਾਸੇ ਬਣੇ ਇੱਕ ਪਲਾਜ਼ੇ ਵਿੱਚ ਜਾ ਰਹੀਆਂ ਸਨ । ਜਿੱਥੇ ਸਰੀ ਦਾ ਪੰਜਾਬੀ ਭਾਈਚਾਰਾ ਲੜਕੀ ਦੇ ਨਾਨਾ ਜੀ ਜੀਵਾ ਸਿੰਘ ਸਰਾਂ ਅਤੇ ਸਿਵੀਆ ਪਰਿਵਾਰ ਨਾਲ ਦੁੱਖ ਸਾਂਝਾਂ ਕਰਨ ਲਈ ਪਹੁੰਚਦਾ ਰਿਹਾ, ਉੱਥੇ ਮਨੋਵਿਗਿਆਨੀ ਸਕੂਲ ਵਿੱਚ ਪਹੁੰਚ ਕੇ ਵਿਦਿਆਰਥੀਆਂ ਨੂੰ ਦਿਲਾਸਾ ਦਿੰਦੇ ਰਹੇ । ਮ੍ਰਿਤਕ ਅਮਰਪ੍ਰੀਤ ਦਾ ਅੰਤਿਮ ਸੰਸਕਾਰ ਡੈਲਟਾ ਦੇ ਫਾਈਵ ਰਿਵਰ ਸ਼ਮਸ਼ਾਨ ਘਾਟ ਵਿਖੇ  22 ਸਤੰਬਰ ਐਤਵਾਰ ਨੂੰ ਬਾਅਦ ਦੁਪਹਿਰ 3 ਵਜੇ ਕੀਤਾ ਜਾਵੇਗਾ ਅਤੇ ਸ਼ਾਮ ਨੂੰ ਛੇ ਵਜੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ-ਡੈਲਟਾ ਵਿਖੇ ਕੈਂਡਲ ਲਾਈਟ ਵਿਜ਼ਲ ਆਯੋਜਤ ਕੀਤਾ ਜਾਵੇਗਾ ।

Facebook Comment
Project by : XtremeStudioz