Close
Menu

ਸਰੀ ਨਿਊਟਨ ਤੋਂ ਸੁੱਖ ਧਾਲੀਵਾਲ ਨੇ ਲਿਬਰਲ ਨਾਮੀਨੇਸ਼ਨ ਜਿੱਤੀ

-- 16 December,2014

ਵੈਨਕੂਵਰ, ਕੈਨੇਡਾ ਦੇ ਸ਼ਹਿਰ ਸਰੀ ਨਿਊਟਨ ਹਲਕੇ ਤੋਂ ਫੈਡਰਲ ਚੋਣਾਂ ‘ਚ ਪਾਰਟੀ ਦੀ ਟਿਕਟ ਹਾਸਲ ਕਰਨ ਲਈ ਲਿਬਰਲ ਪਾਰਟੀ ਦੀ ਨਾਮੀਨੇਸ਼ਨ ਸੁੱਖ ਧਾਲੀਵਾਲ, ਸਾਬਕਾ ਮੈਂਬਰ ਪਾਰਲੀਮੈਂਟ ਨੇ ਜਿੱਤ ਲਈ ਹੈ। ਫੈਡਰਲ ਚੋਣਾਂ ‘ਚ ਲਿਬਰਲ ਪਾਰਟੀ ਦੀ ਟਿਕਟ ਹਾਸਲ ਕਰਨ ਲਈ ਮੁੱਖ ਮੁਕਾਬਲਾ ਸੁੱਖ ਧਾਲੀਵਾਲ ਤੇ ਰਨਦੀਪ ਸਿੰਘ ਸਰਾਏ ਵਿਚਾਲੇ ਹੋਇਆ, ਜਿਸ ‘ਚ ਸੁੱਖ ਧਾਲੀਵਾਲ ਨੇ ਨਾਮੀਨੇਸ਼ਨ ਜਿੱਤ ਲਈ ਹੈ। ਧਾਲੀਵਾਲ ਨੇ ਇਸ ਜਿੱਤ ਮਗਰੋਂ ਉਨ੍ਹਾਂ ਦੇ ਸਮਰਥਕਾਂ, ਵੋਟਰਾਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਚੇਤੇ ਰਹੇ ਕਿ ਸਾਬਕਾ ਐਮ.ਪੀ. ਸੁੱਖ ਧਾਲੀਵਾਲ ਲੋਕਾਂ ਦੇ ਹਰਮਨ ਪਿਆਰੇ ਨੇਤਾ ਵਜੋਂ ਹਮੇਸ਼ਾ ਲੋਕਾਂ ਤੋਂ ਪਿਆਰ ਤੇ ਸਤਿਕਾਰ ਲੈਂਦੇ ਆ ਰਹੇ ਹਨ। ਜ਼ਿਕਰਯੋਗ ਹੈ ਕਿ ਕੈਨੇਡਾ ਵਿਖੇ ਹੋਣ ਵਾਲੀਆਂ ਫੈਡਰਲ ਚੋਣਾਂ ‘ਚ ਸਰੀ ਨਿਊਟਨ ਤੋਂ ਸੁੱਖ ਧਾਲੀਵਾਲ ਲਿਬਰਲ ਪਾਰਟੀ ਦੇ ਉਮੀਦਵਾਰ ਹੋਣਗੇ।

Facebook Comment
Project by : XtremeStudioz