Close
Menu

ਸਰੀ ਵਿੱਚ ਵਿਧਾਇਕ ਹੈਰੀ ਬੈਂਸ ਦੇ ਭਤੀਜੇ ਦਾ ਕਤਲ

-- 21 April,2015

ਵੈਨਕੂਵਰ,  ਸਰੀ ਦੇ ਉੱਤਰੀ ਪਾਸੇ ਅੱਜ ਤਡ਼ਕੇ ਹੋਈ ਗੋਲੀਬਾਰੀ ਵਿੱਚ ਐਨਡੀਪੀ ਦੇ ਵਿਧਾਇਕ ਹੈਰੀ ਬੈਂਸ ਦੇ ਭਤੀਜੇ ਅਰੁਣਪਾਲ ਬੈਂਸ (22) ਦੀ ਮੌਤ ਹੋ ਗਈ। ਪੁਲੀਸ ਨੇ ਮ੍ਰਿਤਕ ਦੀ ਪਛਾਣ ਨਸ਼ਰ ਕਰ ਦਿੱਤੀ ਹੈ। ਪੁਲੀਸ ਬੁਲਾਰੇ ਦਾ ਕਹਿਣਾ ਹੈ ਕਿ ਮਾਮਲਾ ਬਦਲਾਖੋਰੀ ਦਾ ਹੈ ਅਤੇ ਪਿਛਲੇ ਦਿਨਾਂ ਤੋਂ ਸਰੀ ਵਿੱਚ ਹੋ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ਨਾਲ ਸਬੰਧਤ ਹੀ ਲੱਗ ਰਿਹਾ ਹੈ। ਪੁਲੀਸ ਅਨੁਸਾਰ ਗੋਲੀ ਤੜਕੇ ਤਿੰਨ ਵਜੇ 126 ਸਟਰੀਟ ਤੇ 88 ਐਵੇਨਿਊ ਵਿੱਚ ਚੱਲੀ, ਜਿਸ ਵਿੱਚ ਅਰੁਣਪਾਲ ਬੈਂਸ  ਗੰਭੀਰ ਜ਼ਖ਼ਮੀ ਹੋਇਆ ਤੇ ਹਸਪਤਾਲ ਲਿਜਾਂਦਿਆਂ ਦਮ ਤੋੜ ਗਿਆ। ਪੁਲੀਸ ਦਾ ਕਹਿਣਾ ਹੈ ਕਿ ਇਸ ਕਤਲ ਕਾਂਡ ਬਾਰੇ ਕਾਫੀ ਸਬੂਤ ਉਸ ਦੇ ਹੱਥ ਲੱਗ ਚੁੱਕੇ ਹਨ ਪਰ ਫਿਰ ਵੀ ੳੁਹ ਇਹ ਜਾਣਕਾਰੀ ਇਕੱਠੀ ਕਰ ਰਹੇ ਹਨ ਕਿ ਕਤਲ ਤੋਂ ਪਹਿਲਾਂ ਅਰੁਣਪਾਲ ਦੀਆਂ ਗਤੀਵਿਧੀਆਂ ਕੀ ਸਨ ਤੇ ਉਸ ਨਾਲ ਕੀ ਵਾਪਰਿਆ? ਸਾਰਜੈਂਟ ਡੇਲ ਕਾਰ ਦਾ ਕਹਿਣਾ ਹੈ ਕਿ ਡੈਲਟਾ ਪੁਲੀਸ ਅਤੇ ਪੁਲੀਸ ਦੇ ਸੰਯੁਕਤ ਦਲ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅੱਗੇ ਤੋਂ ਅਜਿਹੇ ਅਪਰਾਧ ਨੂੰ ਨੱਥ ਪਾਉਣ ਦੇ ਹੱਲ ਵੀ ਲੱਭੇ ਜਾ ਰਹੇ ਹਨ। ਪਿਛਲੇ ਕੁਝ ਦਿਨਾਂ ਵਿੱਚ ਹੀ ਸਰੀ ਵਿੱਚ ਗੋਲੀਬਾਰੀ ਦੀਆਂ 19 ਘਟਨਾਵਾਂ ਵਾਪਰ ਚੁੱਕੀਆਂ ਹਨ।

Facebook Comment
Project by : XtremeStudioz