Close
Menu

ਸਲਮਾਨ ਖਾਨ ਦੇ ਮਾਮਲੇ ‘ਚ 3 ਅਰਜੀਆ ‘ਤੇ ਫੈਸਲਾ ਸੁਰੱਖਿਅਤ

-- 05 September,2013

Salman-Khan-bollywood

ਮੁੰਬਈ – ਮੁੰਬਈ ਦੀ ਇਕ ਸੈਸ਼ਨ ਅਦਾਲਤ ਨੇ ਵੀਰਵਾਰ ਨੂੰ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੀ ਉਸ ਅਰਜੀ ‘ਤੇ 24 ਸਤੰਬਰ ਤੱਕ ਆਪਣਾ ਫੈਸਾਲ ਸੁਰੱਖਿਅਤ ਰੱਖ ਲਿਆ ਜਿਸ ਵਿਚ ਮੀਡੀਆ ਨੂੰ ਇਹ ਨਿਰਦੇਸ਼ ਦੇਣ ਲਈ ਕਿਹਾ ਗਿਆ ਸੀ ਕਿ ਉਹ 2002 ਦੇ ਹਿਟ ਐਂਡ ਰਨ ਮਾਮਲੇ ਵਿਚ ਕਾਰਵਾਈਆ ਦੀ ਠੀਕ ਅਤੇ ਨਿਰਪੱਖ ਖਬਰ ਦੇਣ। ਬਹਿਸ ਸੁਣਨ ਤੋਂ ਬਾਅਦ ਜੱਜ ਐਸ.ਡੀ. ਦੇਸ਼ ਪਾਂਡੇ ਨੇ ਸਮਾਜਿਕ ਕਾਰਜ ਕਰਤਾ ਸੰਤੋਸ਼ ਦੌੜਕਰ ਵੱਲੋਂ ਦਾਇਰ 2 ਆਵੇਦਨਾਂ ‘ਤੇ ਵੀ ਆਪਣਾ ਫੈਸਲਾ 24 ਸਤੰਬਰ ਤੱਕ ਸੁਰੱਖਿਅਤ ਰੱਖ ਲਿਆ। ਇਕ ਆਵੇਦਨ ‘ਚ ਮੰਗ ਕੀਤੀ ਗਈ ਸੀ ਕਿ ਸੰਤੋਸ਼ ਨੂੰ ਪਰਿਵਾਰਤ ਪੱਖ ਦੀ ਮਦਦ ਕਾਰਨ ਇਸ ਮਾਮਲੇ ਵਿਚ ਦਖਲ ਦੀ ਇਜਾਜ਼ਤ ਦਿੱਤੀ ਜਾਵੇ। ਦੂਜੇ ਆਵੇਦਨ ਵਿਚ ਉਸ ਦੀ ਸ਼ਿਕਾਇਤ ਨੂੰ ਮਜਿਸਟਰੇਟ ਅਦਾਲਤ ਤੋਂ ਸੈਸ਼ਨ ਅਦਾਲਤ ਵਿਚ ਭੇਜਣ ਦੀ ਮੰਗ ਕੀਤੀ ਗਈ ਸੀ ਜੋ ਮਾਮਲੇ ਵਿਚ ਗਲਤ ਗਵਾਹਾਂ ਨੂੰ ਪੇਸ਼ ਕਰਕੇ ਸਲਮਾਨ ਅਤੇ ਪੁਲਸ ਦੇ ਖਿਲਾਫ ਕਾਰਵਾਈ ਨਾਲ ਜੁੜੀ ਸੀ। ਸਲਮਾਨ ਖਾਨ ਦੇ ਵਕੀਲ ਸ਼੍ਰੀਕਾਂਤ ਸ਼ਿਵਾਡੇ ਨੇ ਦਲੀਲ ਦਿੱਤੀ ਸੀ ਕਿ ਮੀਡੀਆ ਬਾਲੀਵੁੱਡ ਅਭਿਨੇਤਾ ਦੇ ਖਿਲਾਫ ਹੈ ਅਤੇ ਉਹ ਅਦਾਲਤੀ ਕਾਰਵਾਈਆਂ ਦੀਆਂ ਖਬਰਾਂ ਠੀਕ-ਠੀਕ ਅਤੇ ਨਿਰਪੱਖ ਨਹੀਂ ਦੇ ਰਿਹਾ। ਸ਼ਿਵਾਡੇ ਨੇ ਕਿਹਾ ਕਿ ਇਸ ਵਿਚ ਲੋਕਾਂ ਦੀਆਂ ਨਜ਼ਰਾਂ ਵਿਚ ਸਲਮਾਨ ਦਾ ਅਕਸ ਖਰਾਬ ਹੋਇਆ ਹੈ, ਜਿਸ ਕਰਕੇ ਮੀਡੀਆ ਨੂੰ ਇਸ ਮਾਮਲੇ ਵਿਚ ਠੀਕ ਅਤੇ ਨਿਰਪੱਖ ਖਬਰਾਂ ਦੇਣ ਦਾ ਨਿਰਦੇਸ਼ ਦਿੱਤਾ ਜਾਵੇ। ਸੰਤੋਸ਼ ਦੇ ਵਕੀਲ ਆਦੀਤਿਆ ਪ੍ਰਤਾਪ ਅਤੇ ਆਭਾ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਵਕੀਲ ਜਨਹਿਤ ਵਿਚ ਇਸ ਮਾਮਲੇ ‘ਚ ਦਖਲ ਦੇਣਾ ਚਾਹੁੰਦੇ ਹਨ ਤਾਂ ਕਿ ਪਰਿਵਾਰਕ ਪੱਖ ਦੀ ਮਦਦ ਲਈ ਜਾ ਸਕੇ।

Facebook Comment
Project by : XtremeStudioz