Close
Menu

ਸਲਮਾਨ ਦੀ ‘ਟਿਊਬਲਾਈਟ’ ‘ਚ ਕੈਮਿਓ ਭੂਮਿਕਾ ਲਈ ਇਹ ਸੁਪਰਸਟਾਰ ਜ਼ਰੂਰੀ ਸੀ : ਕਬੀਰ ਖਾਨ

-- 06 February,2017
ਮੁੰਬਈ— ਨਿਰਦੇਸ਼ਕ ਕਬੀਰ ਖਾਨ ਦਾ ਕਹਿਣਾ ਹੈ ਕਿ, ਸਲਮਾਨ ਖਾਨ ਦੀ ਆਉਣ ਵਾਲੀ ਫਿਲਮ ‘ਟਿਊਬਲਾਈਟ’ ਕੈਮਿਓ ਭੂਮਿਕਾ ਲਈ ਸ਼ਾਹਰੁਖ ਖਾਨ ਵਰਗੇ ਸੁਪਰਸਟਾਰ ਦਾ ਹੋਣਾ ਜ਼ਰੂਰੀ ਸੀ। ਇਸ ਫਿਲਮ ‘ਚ ਦੋ ਸਟਾਰ 15 ਸਾਲਾਂ ਤੋਂ ਬਾਅਦ ਨਜ਼ਰ ਆਉਣਗੇ। ਉਹ ਦੋਵੇਂ ‘ਹਮ ਤੁਮਹਰੇ ਹੈ ਸਨਮ’ ਫਿਲਮ ‘ਚ ਇਕੱਠੇ ਨਜ਼ਰ ਆਏ ਸੀ। ਇਹ ਫਿਲਮ ਸਾਲ 2002 ‘ਚ ਰਿਲੀਜ਼ ਹੋਈ ਸੀ।
ਜ਼ਿਕਰਯੋਗ ਹੈ ਕਿ, ਕਬੀਰ ਖਾਨ ਨੇ ਬੀਤੀ ਰਾਤ ‘ਦੰਗਲ’ ਫਿਲਮ ਦੀ ਸਫਲਤਾ ਦੀ ਪਾਰਟੀ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ, ”ਇਹ ਰੋਚਕ ਅਤੇ ਰੋਮਾਂਚਕ ਹੈ। ਇਹ ਕੈਮਿਓ ਸੰਖੇਪ ਭੂਮਿਕਾ ਸੀ, ਜਿਸ ਲਈ ਸੁਪਰਸਟਾਰ ਦੀ ਜ਼ਰੂਰਤ ਸੀ। ਮੈਂ ਸ਼ਾਹਰੁਖ ਕੋਲ ਗਿਆ ਸੀ ਅਤੇ ਮੈਂ ਉਸ ਨੂੰ ਕਿਹਾ ਕਿ ਤੁਹਾਡੇ ਲਈ ਕੈਮਿਓ ਦੀ ਭੂਮਿਕਾ ਹੈ। ਉਨ੍ਹਾਂ ਨੇ ਇਸ ਲਈ ਹਾਂ ਕਰ ਦਿੱਤੀ ਹੈ।” ਉਨ੍ਹਾਂ ਨੇ ਕਿਹਾ, ”ਇਹ ਜਾਦੂਗਰ ਜਾਂ ਕੁਝ ਹੋਰ ਹੈ…। ਇਹ ਸਾਰੀਆਂ ਅਟਕਲਾਂ ਦੇ ਪੱਧਰ ‘ਤੇ ਹੀ ਰਹਿਣ ਦਿਓ। ਮੈਂ ਇਸ ਦੇ ਬਾਰੇ ਕੁਝ ਨਹੀਂ ਕਹਿ ਸਕਦਾ।” ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਦੀ ਅਗਲੀ ਫਿਲਮ ‘ਚ ਰਿਤਿਕ ਰੋਸ਼ਨ ਮੁੱਖ ਭੂਮਿਕਾ ਕਰਨਗੇ। ਉਨ੍ਹਾਂ ਨੇ ਇਸ ਗੱਲ ਦਾ ਜਵਾਬ ਦਿੰਦੇ ਹੋਏ ਕਿਹਾ, ਅਜੇ ਇਸ ਬਾਰੇ ਕੁਝ ਵੀ ਤਹਿ ਨਹੀਂ ਕੀਤਾ ਗਿਆ ਹੈ।”
Facebook Comment
Project by : XtremeStudioz