Close
Menu

ਸਲਮਾਨ ਦੀ ‘ਟਿਊਬਲਾਈਟ’ ਦੀ ਰਿਲੀਜ਼ਿੰਗ ਡੇਟ ਹੋਈ ਫਾਈਨਲ

-- 03 April,2017

ਮੁੰਬਈ— ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ ‘ਟਿਊਬਲਾਈਟ’ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਫਿਲਮ ਦੀ ਰਿਲੀਜ਼ ਡੇਟ ਹੁਣ ਫਾਈਨਲ ਕਰ ਦਿੱਤੀ ਗਈ ਹੈ। ਈਦ ਦੇ ਮੌਕੇ ‘ਤੇ ਰਿਲੀਜ਼ ਹੋਣ ਵਾਲੀ ਇਹ ਧਮਾਕੇਦਾਰ ਫਿਲਮ 23 ਜੁਨ 2017 ਨੂੰ ਰਿਲੀਜ਼ ਹੋਵੇਗੀ। ਬਜਰੰਗੀ ਭਾਈਜਾਨ ਦੇ ਬਾਅਦ ਇਕ ਵਾਰ ਫਿਰ ਤੋਂ ਨਿਰਦੇਸ਼ਕ ਕਬੀਰ ਖਾਨ ਅਤੇ ਸਲਮਾਨ ਖਾਨ ਈਦ ‘ਤੇ ਧਮਾਕਾ ਕਰਨ ਵਾਲੇ ਹਨ। ਇਸ ‘ਤੇ ਕੋਈ ਸ਼ਕ ਨਹੀਂ ਹੈ ਕਿ ਇਹ ਪਹਿਲੀ ਫਿਲਮਾਂ ਦਾ ਰਿਕਾਰਡ ਵੀ ਤੋੜੇਗੀ। ਕਬੀਰ ਖਾਨ ਨੇ ਕਿਹਾ ਹੈ ਕਿ ਪ੍ਰਸ਼ੰਸਕਾਂ ਸਲਮਾਨ ਖਾਨ ਨੂੰ ਅਜਿਹੀ ਲੁੱਕ ‘ਚ ਦੇਖਣਗੇ ਜਿਸ ਤਰ੍ਹਾਂ ਪਹਿਲਾਂ ਕਦੀ ਨਹੀਂ ਦੇਖਿਆ ਹੋਵੇਗਾ। 

ਜ਼ਿਕਰਯੋਗ ਹੈ ਕਿ ਸਲਮਾਨ ਦੀ ਫਿਲਮ ‘ਟਿਊਬਲਾਈਟ’ ਦੀ ਸ਼ੂਟਿੰਗ ਖਤਮ ਹੋ ਚੁੱਕੀ ਹੈ। ਜਲਦ ਹੀ ਇਸ ਫਿਲਮ ਦੀ ਪਹਿਲੀ ਝਲਕ ਅਤੇ ਟੀਜ਼ਰ ਨੂੰ ਰਿਲੀਜ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਲਮਾਨ ਦੀ ਆਉਣ ਵਾਲੀ ਫਿਲਮ ‘ਟਾਈਗਰ ਜ਼ਿੰਦਾ ਹੈ’ ਦੀ ਸ਼ੂਟਿੰਗ ਵੀ ਖਤਮ ਹੋ ਚੁੱਕੀ ਹੈ। 

 
Facebook Comment
Project by : XtremeStudioz