Close
Menu

ਸਲਮਾਨ ਦੀ ‘ਟਿਊਬਲਾਈਟ’ ਨੇ ਬਾਕਸ ਆਫਿਸ ‘ਤੇ ਕੀਤੀ ਤਿੰਨ ਦਿਨਾਂ ‘ਚ 64.77 ਕਰੋੜ ਦੀ ਕਮਾਈ

-- 27 June,2017

ਮੁੰਬਈ— ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਇਨ੍ਹੀਂ ਦਿਨੀਂ ਆਪਣੀ ਫਿਲਮ ‘ਟਿਊਲਾਈਟ’ ਕਰਕੇ ਕਾਫੀ ਚਰਚਾ ‘ਚ ਹਨ। ਬੀਤੇ ਸ਼ੁੱਕਰਵਾਰ ਫਿਲਮ ‘ਟਿਊਬਲਾਈਟ’ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ। ਰਿਲੀਜ਼ ਹੋਣ ਤੋਂ ਬਾਅਦ ਇਹ ਫਿਲਮ ਬਾਕਸ ਆਫਿਸ ‘ਤੇ ਕਾਫੀ ਚੰਗਾ ਕਾਰੋਬਾਰ ਕਰ ਰਹੀ ਹੈ। ਫਿਲਮ ਨੇ ਪਹਿਲੇ ਦਿਨ ਯਾਨਿ ਸ਼ੁਕਰਵਾਰ 21.15 ਕਰੋੜ, ਦੂਜੇ ਦਿਨ ਛਨੀਵਾਰ 21.17 ਕਰੋੜ ਅਤੇ ਤੀਜੇ ਦਿਨ ਯਾਨਿ ਐਤਵਾਰ 22.45 ਕਰੋੜ ਦੀ ਕਮਾਈ ਕਰ ਚੁੱਕੀ ਹੈ। ਕੁੱਲ ਮਿਲਾ ਕੇ ਇਹ ਫਿਲਮ ਬਾਕਸ ਆਫਿਸ ‘ਤੇ 64.77 ਦਾ ਕਾਰੋਬਾਰ ਕਰ ਚੁੱਕੀ ਹੈ । ਇਹ ਫਿਲਮ 5500 ਸਕ੍ਰੀਨ ‘ਤੇ ਰਿਲੀਜ਼ ਕੀਤੀ ਗਈ ਹੈ । ਟ੍ਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ । 
ਜ਼ਿਕਰਯੋਗ ਹੈ ਕਿ ਸਲਮਾਨ ਦੀ ਇਸ ਫਿਲਮ ‘ਚ ਉਨ੍ਹਾਂ ਦੇ ਭਰਾ ਸੋਹੇਲ ਖਾਨ ਅਹਿਮ ਭੂਮਿਕਾ ‘ਚ ਨਜ਼ਰ ਆਏ ਹਨ। ਇਸ ਫਿਲਮ ‘ਚ ਦੋ ਭਰਾਵਾਂ ਦੇ ਆਪਸੀ ਪਿਆਰ ਨੂੰ ਦਿਖਾਇਆ ਗਿਆ ਹੈ। ਫਿਲਮ ‘ਚ ਚੀਨ ਦੀ ਅਭਿਨੇਤਰੀ ਝੂ ਝੂ ਅਹਿਮ ਕਿਰਦਾਰ ਨਿਭਾਉਂਦੀ ਨਜ਼ਰ ਆਈ ਹੈ। ਇਸ ਤੋਂ ਇਲਾਵਾ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਆਉਣ ਵਾਲੇ ਦਿਨ੍ਹਾਂ ‘ਚ ਸਲਮਾਨ ਦੀ ਇਹ ਫਿਲਮ ਬਾਕਸ ਆਫਿਸ ‘ਤੇ ਕਾਫੀ ਚੰਗਾ ਬਿਜਨੈੱਸ ਕਰੇਗੀ।

Facebook Comment
Project by : XtremeStudioz