Close
Menu

ਸਲਮਾਨ ਦੇ ਨਾਲ ਰੋਮਾਂਸ ਕਰਨਾ ਚਾਹੁੰਦੀ ਹੈ ਮਿਸ ਯੂਨੀਵਰਸ ਅਲੋਵੀਆ ਕਲਪੋ

-- 02 October,2013

salmann-olivia-640x360ਨਵੀਂ ਦਿੱਲੀ,2 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਮਿਸ ਯੂਨੀਵਰਸ ਅਲੋਵੀਆ ਕਲਪੋ ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਨਾਲ ਸਿਲਵਰ ਸਕਰੀਨ ‘ਤੇ ਰੋਮਾਂਸ ਕਰਨਾ ਚਾਹੁੰਦੀ ਹੈ। ਅਮਰੀਕਾ ਦੀ ਮਸ਼ਹੂਰ ਮਾਡਲ ਮਿਸ ਯੂਨੀਵਰਸ ਅਲੋਵੀਆ ਕਲਪੋ ਅਜੇ ਹਾਲ ਹੀ ਵਿਚ ਭਾਰਤ ਦੇ ਦੌਰੇ ‘ਤੇ ਆਈ ਹੈ। ਇਸ ਦੌਰੇ ਵਿਚ ਉਹ ਸਮਾਜਿਕ ਕੰਮਾਂ ਤੋਂ ਇਲਾਵਾ ਬਾਲੀਵੁੱਡ ਨਾਲ ਜੁੜਨ ਵਾਲੀਆਂ ਸੰਭਾਵਨਾਵਾਂ ਵੀ ਤਲਾਸ਼ ਕਰੇਗੀ। ਅਲੋਵੀਆ ਕਲਪੋ ਨੇ ਕਿਹਾ ਕਿ ਸਲਮਾਨ ਸਿਰਫ ਭਾਰਤ ‘ਚ ਹੀ ਨਹੀਂ ਸਗੋਂ ਸੱਤ ਸਮੁੰਦਰ ਪਾਰ ਵੀ ਕਾਫੀ ਲੋਕਪ੍ਰਿਯ ਹੈ ਅਤੇ ਉਥੋਂ ਦੀਆਂ ਹਸੀਨਾਵਾਂ ‘ਤੇ ਉਨ੍ਹਾਂ ਦਾ ਜਾਦੂ ਸਿਰ ਚੜ੍ਹ ਕੇ ਬੋਲਦਾ ਹੈ। ਕਲਪੋ ਨੇ ਕਿਹਾ ਕਿ ਮੈਂ  ਸਲਮਾਨ ਦੇ ਨਾਲ ਕੰਮ ਕਰਨਾ ਚਾਹੁੰਦੀ ਹਾਂ। ਉਸ ਦਾ ਮੰਨਣਾ ਹੈ ਕਿ ਬਾਲੀਵੁੱਡ ਦੇ ਸਾਰੇ ਵੱਡੇ ਸਿਤਾਰਿਆਂ ਦੀ ਆਪਣੀ ਫੈਨ ਫੋਲੋਵਿੰਗ ਹੈ। ਅਲੋਵੀਆ ਵੀ ਇਥੇ ਆਪਣੀ ਫੈਨ ਫੋਲੋਵਿੰਗ ਬਣਾਉਣਾ ਚਾਹੁੰਦੀ ਹੈ।

Facebook Comment
Project by : XtremeStudioz