Close
Menu

ਸਲਮਾਨ ਨਾਲ ਕੰਮ ਕਰਨਾ ਹੁੰਦੈ ਸ਼ਾਨਦਾਰ ਤਜਰਬਾ : ਅਕਸ਼ੈ

-- 23 March,2017

ਮੁੰਬਈ— ਬਾਲੀਵੁੱਡ ਦੇ ਖਿਲਾੜੀ ਅਕਸ਼ੈ ਕੁਮਾਰ ਦਾ ਕਹਿਣਾ ਹੈ ਕਿ, ”ਦਬੰਗ ਸਟਾਰ ਸਲਮਾਨ ਖਾਨ ਨਾਲ ਕੰਮ ਕਰਨਾ ਮੇਰੇ ਲਈ ਹਮੇਸ਼ਾ ਸ਼ਾਨਦਾਰ ਅਨੁਭਵ ਹੁੰਦਾ ਹੈ।” ਸਲਮਾਨ ਖਾਨ ਅਤੇ ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ, ਨਿਰਮਾਤਾ ਕਰਨ ਜੌਹਰ,ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਨੂੰ ਲੈ ਕੇ ਫਿਲਮ ਬਣਾਉਣ ਜਾ ਰਹੇ ਹਨ। ਅਕਸ਼ੈ ਨੇ ਕਿਹਾ,” ਸਾਲਾਂ ਤੋਂ ਸਲਮਾਨ ਖਾਨ ਦੇ ਨਾਲ ਹਰ ਪਾਰਟਨਰਸ਼ਿਪ ਸ਼ਾਨਦਾਰ ਰਿਹਾ ਹੈ, ਹਰ ਤਰ੍ਹਾਂ ਨਾਲ। ਅਸੀਂ ਇਕ-ਦੂਜੇ ਹੁਨਰ ਦੀ ਕਦਰ ਕਰਦੇ ਹਾਂ। ਫਿਲਮ ਬਾਰੇ ਉਨ੍ਹਾਂ ਦੱਸਿਆ ਕਿ ਫਿਲਮ ਦਾ ਸਬਜੈਕਟ ਕੁਝ ਅਜਿਹਾ ਹੈ ਕਿ ਅਸੀਂ ਸਭ ਇਸ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹਾਂ ਤੇ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ।

Facebook Comment
Project by : XtremeStudioz