Close
Menu

ਸਲਮਾਨ ਨਾਲ ਕੰਮ ਨਾ ਕਰਨ ਦਾ ਪਛਤਾਵਾ ਨਹੀਂ : ਇਲੀਆਨਾ

-- 09 September,2013

Ileana-big

ਮੁੰਬਈ-ਬਾਲੀਵੁੱਡ ਅਦਾਕਾਰਾ ਇਲੀਆਨਾ ਡਿਕਰੂਜ ਦਾ ਕਹਿਣਾ ਹੈ ਕਿ ਉਸ ਨੂੰ ਸਲਮਾਨ ਖਾਨ ਨਾਲ ਫਿਲਮ ‘ਚ ਕੰਮ ਨਾ ਕਰਨ ਦਾ ਕੋਈ ਪਛਤਾਵਾ ਨਹੀਂ ਹੈ। ਦੱਖਣ ਭਾਰਤੀ ਫਿਲਮਾਂ ਦੀ ਮੰਨੀ-ਪ੍ਰਮੰਨੀ ਇਸ ਅਦਾਕਾਰਾ ਨੇ ਸਾਲ 2012 ‘ਚ ‘ਬਰਫੀ’ ਨਾਲ ਬਾਲੀਵੁੱਡ ‘ਚ ਕਦਮ ਰੱਖਿਆ ਸੀ। ਹੁਣ ਇਲੀਆਨਾ ਦੀ ‘ਫਟਾ ਪੋਸਟਰ ਨਿਕਲਾ ਹੀਰੋ’ ਪ੍ਰਦਰਸ਼ਿਤ ਹੋਣ ਜਾ ਰਹੀ ਹੈ। ਉਸ ਨੇ ਕਿਹਾ ਕਿ ਮੇਰੀ ਤੇਲਗੂ ਫਿਲਮ ‘ਪੋਕਰੀ’ ਉਤੇ ‘ਵਾਂਟੇਡ’ ਫਿਲਮ ਬਣੀ ਸੀ ਜਿਸ ‘ਚ ਸਲਮਾਨ ਨੇ ਅਹਿਮ ਭੂਮਿਕਾ ਨਿਭਾਈ ਸੀ।
ਉਸ ਨੇ ਕਿਹਾ ਕਿ ਮੈਨੂੰ ‘ਵਾਂਟੇਡ’ ਵਿਚ ਸਲਮਾਨ ਖਾਨ ਨਾਲ ਕੰਮ ਨਾ ਕਰਨ ਦਾ ਕੋਈ ਪਛਤਾਵਾ ਨਹੀਂ ਹੈ। ਉਸ ਦਾ ਕਹਿਣਾ ਹੈ ਕਿ ਮੈਂ ਅਜਿਹੀ ਫਿਲਮ ਨਾਲ ਆਪਣੀ ਸ਼ੁਰੂਆਤ ਕਰਨਾ ਚਾਹੁੰਦੀ ਸੀ ਜਿਸ ‘ਚ ਮੈਂ ਨੋਟਿਸ ਕੀਤੀ ਜਾ ਸਕਾਂ।

Facebook Comment
Project by : XtremeStudioz