Close
Menu

ਸਲਮਾਨ ਬੱਟ ਨੇ ਸਪੌਟ ਫਿਕਸਿੰਗ ਦਾ ਦੋਸ਼ ਕਬੂਲਿਆ

-- 19 February,2015

ਲਾਹੌਰ,ਪਾਕਿਸਤਾਨ ਦੇ ਸਾਬਕਾ ਕਪਤਾਨ ਸਲਮਾਨ ਬੱਟ ਨੇ ਪੰਜ ਸਾਲ ਪਹਿਲਾਂ ਲੱਗੇ ਸਪੌਟ ਫਿਕਸਿੰਗ ਦੇ ਦੋਸ਼ਾਂ ਨੂੰ ਅਖੀਰ ਸਵੀਕਾਰ ਕਰ ਲਿਆ ਹੈ। ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਪ੍ਰਧਾਨ ਸ਼ਹਿਰਯਾਰ ਖਾਨ ਨਾਲ ਹੋਈ ਬੈਠਕ ’ਚ ਬੱਟ ਨੇ ਸਵੀਕਾਰ ਕੀਤਾ ਕਿ ਉਸ ਨੂੰ ਪਹਿਲਾਂ ਹੀ ਇਸ ਗੱਲ ਦੀ ਜਾਣਕਾਰੀ ਸੀ ਕਿ ਲਾਰਡਜ਼ ਟੈਸਟ ਮੈਚ ਵਿੱਚ ਮੁਹੰਮਦ ਆਮਿਰ ਅਤੇ ਮੁਹੰਮਦ ਆਸਿਫ਼ ‘ਨੋ ਬਾਲ’ ਸੁੱਟਣਗੇ। ਸੂਤਰਾਂ ਮੁਤਾਬਕ ਪੀਸੀਬੀ ਦੇ ਅਧਿਕਾਰੀ ਹੁਣ ਬੱਟ ਦੇ ਇਸ ਖੁਲਾਸੇ ਨੂੰ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਭ੍ਰਿਸ਼ਟਾਚਾਰ  ਵਿਰੋਧੀ ਇਕਾਈ ਨੂੰ ਭੇਜਣਗੇ, ਜੋ ਇਸ ਮਾਮਲੇ ਦੀ ਸਮੀਖਿਆ ਕਰੇਗੀ। ਦੱਸਣਯੋਗ ਹੈ ਕਿ ਸਾਲ 2010  ਵਿੱਚ ਇੰਗਲੈਂਡ ਦੌਰੇ ਸਮੇਂ ਸਪੌਟ ਫਿਕਸਿੰਗ ਵਿੱਚ ਫਸਣ ਬਾਅਦ ਸਲਮਾਨ ਬੱਟ, ਮੁਹੰਮਦ ਆਮਿਰ ਅਤੇ ਮੁਹੰਮਦ ਆਸਿਫ਼ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਕੁਝ ਸਮਾਂ ਪਹਿਲਾਂ ਹੀ ਆਈਸੀਸੀ ਨੇ ਆਮਿਰ ਨੂੰ ਘਰੇਲੂ ਕ੍ਰਿਕਟ ’ਚ ਖੇਡਣ ਦੀ ਆਗਿਆ ਦੇ ਦਿੱਤੀ ਸੀ।

Facebook Comment
Project by : XtremeStudioz