Close
Menu

ਸਲਮਾ ਹਾਏਕ ਦੀ ਪੁੱਤਰੀ ਵੀ ਬਣੇਗੀ ਅਭਿਨੇਤਰੀ

-- 08 August,2013

images (4)

ਲੰਡਨ – ਹਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਸਲਮਾ ਹਾਏਕ ਦੀ ਪੁੱਤਰੀ ਵੈਲੇਟੀਨਾ ਵੀ ਅਭਿਨੇਤਰੀ ਬਣੇਗੀ। ਸਲਮਾ ਹਾਏਕ ਨੇ ਕਿਹਾ ਕਿ ਉਨ੍ਹਾਂ ਦੀ ਪੁੱਤਰੀ ਵੈਲੇਟੀਨਾ ਵੀ ਅਭਿਨੇਤਰੀ ਬਣਨ ਜਾ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਉਨ੍ਹਾਂ ਦੀ ਪੰਜ ਸਾਲਾ ਬੇਟੀ ਵੈਲੇਟੀਨਾ ਕੈਮਰੇ ਦੇ ਸਾਹਮਣੇ ਕਾਫੀ ਸਹਿਜ ਮਹਿਸੂਸ ਕਰਦੀ ਹੈ। ਹਾਲੀਵੁੱਡ ਅਭਿਨੇਤਰੀ ਨੇ ਕਿਹਾ ਕਿ ਵੈਲੇਟੀਨਾ ਮੇਰੇ ਨਾਲ ਰੈੱਡ ਕਾਰਪਟ ‘ਤੇ ਕਾਫੀ ਚੰਗੀ ਤਰ੍ਹਾਂ ਨਾਲ ਚੱਲਦੀ ਹੈ। ਉਹ ਤਸਵੀਰਾਂ ਖਿੱਚਵਾਉਂਦੀ ਹੈ ਅਤੇ ਉਸ ਨੂੰ ਆਪਣੇ ਕੋਲ ਰੱਖਦੀ ਹੈ। ਵੈਲੇਟੀਨਾ ਇਕ ਅਭਿਨੇਤਰੀ ਵਾਂਗ ਕੰਮ ਕਰਦੀ ਹੈ। ਉਹ ਘੱਟ ਉਮਰ ਵਿਚ ਹੀ ਪ੍ਰਤਿਭਾਸ਼ਾਲੀ ਅਭਿਨੇਤਰੀ ਬਣ ਗਈ ਹੈ। ਮੈਨੂੰ ਲੱਗਦਾ ਹੈ ਕਿ ਉਹ ਅਭਿਨੇਤਰੀ ਬਣੇਗੀ।

Facebook Comment
Project by : XtremeStudioz