Close
Menu

ਸਵਰਨ ਸਿੰਘ ਅਤੇ ਸੁਖਮੀਤ ਸਿੰਘ ਨੇ ਗਰੁੱਪ ਕੁਸ਼ਤੀ ਮੁਕਾਬਲੇ ‘ਚ ਜਿੱਤਿਆ ਸੋਨ ਤਮਗਾ

-- 24 August,2018

ਮਾਨਸਾ—ਮਾਨਸਾ ਜ਼ਿਲ੍ਹੇ ਦੇ ਰੋਇੰਗ ਖਿਡਾਰੀਆਂ ਸਵਰਨ ਸਿੰਘ ਵਿਰਕ (ਦਲੇਲ ਵਾਲਾ) ਅਤੇ ਸੁਖਮੀਤ ਸਿੰਘ (ਕਿਸ਼ਨਗੜ੍ਹ ਫਰਵਾਹੀ) ਨੇ ਏਸ਼ੀਆਈ ਮੁਕਾਬਲੇ-2018 ਦੀ ਰੋਇੰਗ ਖੇਡ ਵਿਚ ਸੋਨ ਤਮਗਾ ਜਿੱਤ ਕੇ ਆਪਣੇ ਜ਼ਿਲੇ ਮਾਨਸਾ ਅਤੇ ਦੇਸ਼ ਦਾ ਨਾਂ ਦੁਨੀਆ ਭਰ ‘ਚ ਰੋਸ਼ਣ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮਾਨਸਾ ਦੇ ਪਿੰਡ ਦਲੇਲ ਵਾਲਾ ਵਾਸੀ ਗੁਰਮੁਖ ਸਿੰਘ ਦੇ ਹੋਣਹਾਰ ਪੁੱਤਰ ਅਰਜੁਨਾ ਐਵਾਰਡੀ ਸਵਰਨ ਸਿੰਘ ਵਿਰਕ ਨੇ ਰੋਇੰਗ ਖੇਡ ‘ਚ 2011 ‘ਚ ਝਾਰਖੰਡ ਵਿਖੇ ਹੋਈਆਂ 34ਵੀਆਂ ਨੈਸ਼ਨਲ ਖੇਡਾਂ ਦੌਰਾਨ ਸੋਨ ਤਮਗਾ, 2012 ‘ਚ ਦੱਖਣੀ ਕੋਰੀਆ ਵਿਖੇ ਹੋਈ ਏਸ਼ੀਅਨ ਉਲੰਪਿਕ ਕੁਆਲੀਫ਼ਿਕੇਸ਼ਨ ਰੈਗਾਟਾਂ ਚੈਂਪੀਅਨਸ਼ਿਪ ਦੌਰਾਨ 1 ਸੋਨ ਤਮਗਾ, 2013 ‘ਚ ਚੀਨ ‘ਚ ਹੋਈ 15ਵੀਂ ਏਸ਼ੀਅਨ ਰੋਇੰਗ ਚੈਂਪੀਅਨਸ਼ਿਪ ਦੌਰਾਨ 1 ਸੋਨ ਤਮਗਾ, 2017 ‘ਚ ਪੂਣੇ ਵਿਖੇ ਹੋਈ 36ਵੀਂ ਓਪਨ ਨੈਸ਼ਨਲ ਰੋਇੰਗ ਚੈਂਪੀਅਨਸ਼ਿਪ ਦੌਰਾਨ 2 ਚਾਂਦੀ ਦੇ ਤਮਗੇ, 2011 ਦੌਰਾਨ ਦੱਖਣੀ ਕੋਰੀਆ 14ਵੀਂ ਏਸ਼ੀਅਨ ਰੋਇੰਗ ਚੈਂਪੀਅਨਸ਼ਿਪ ‘ਚ 1 ਕਾਂਸੀ ਦਾ ਤਮਗਾ ਤੇ ਦੱਖਣੀ ਕੋਰੀਆ ਦੇ ਇਨਚਾਉਨ ਵਿਖੇ 2014 ਦੌਰਾਨ ਹੋਈਆਂ 17ਵੀਆਂ ਏਸ਼ੀਅਨ ਖੇਡਾਂ ‘ਚ 1 ਕਾਂਸੀ ਦਾ ਤਮਗਾ ਆਪਣੇ ਨਾਂ ਕੀਤਾ ਹੈ।

ਇਸ ਤੋਂ ਇਲਾਵਾ ਉਹ ਸਲੋਵੀਨੀਆ ਵਿਖੇ ਹੋਈ ਵਿਸ਼ਵ ਰੋਇੰਗ ਚੈਂਪੀਅਨਸ਼ਿਪ-2011 ‘ਚ 17ਵੇਂ ਸਥਾਨ ‘ਤੇ ਰਿਹਾ ਜਦ ਕਿ ਲੰਡਨ ‘ਚ ਹੋਈਆਂ 30ਵੀਆਂ ਉਲੰਪਿਕ ਖੇਡਾਂ-2012 ‘ਚ ਉਸ ਨੇ 16ਵਾਂ ਸਥਾਨ, ਦੱਖਣੀ ਕੋਰੀਆ ‘ਚ ਹੋਈ ਵਿਸ਼ਵ ਰੋਇੰਗ ਚੈਂਪੀਅਨਸ਼ਿਪ-2013 ਦੌਰਾਨ 12ਵਾਂ ਸਥਾਨ ਅਤੇ ਇਟਲੀ ਵਿਖੇ ਹੋਈ ਪੋਲੋਡਾਲੋਜਾ ਵਿਸ਼ਵ ਰੋਇੰਗ ਰੈਗਾਟਾਂ-2014 ‘ਚ 5ਵਾਂ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਰੋਇੰਗ ਖੇਡ ‘ਚ ਹੀ ਜ਼ਿਲ੍ਹੇ ਦੇ ਪਿੰਡ ਕਿਸ਼ਨਗੜ੍ਹ ਫ਼ਰਵਾਹੀ ਵਾਸੀ ਅਮਰੀਕ ਸਿੰਘ ਦੇ ਦੁੱਧ-ਮੱਖਣਾਂ ਨਾਲ ਪਾਲੇ ਪੁੱਤਰ ਸੁਖਮੀਤ ਸਿੰਘ ਨੇ 2017 ‘ਚ ਹੋਈ 36ਵੀਂ ਓਪਨ ਨੈਸ਼ਨਲ ਰੋਇੰਗ ਚੈਂਪੀਅਨਸ਼ਿਪ ਦੌਰਾਨ ਚਾਂਦੀ ਦਾ ਤਮਗਾ ਹਾਸਲ ਕਰਕੇ ਜਕਾਰਤਾ ਏਸ਼ੀਅਨ ਖੇਡਾਂ ਲਈ ਆਪਣੀ ਟਿਕਟ ਪੱਕੀ ਕੀਤੀ ਹੈ।

Facebook Comment
Project by : XtremeStudioz