Close
Menu

ਸਵਰਾਜ ਨੇ ਲਾਓਸ ਦੇ ਵਿਦੇਸ਼ ਮੰਤਰੀ ਸਾਲੇਮਅਕਸੇ ਕੋਮਾਸਿਥ ਨਾਲ ਕੀਤੀ ਮੁਲਾਕਾਤ

-- 23 November,2018

ਵਿਨਤਿਆਨ— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸ਼ੁੱਕਰਵਾਰ ਨੂੰ ਲਾਓਸ ਦੇ ਆਪਣੇ ਹਮਰੂਤਬਾ ਸਾਲੇਮਅਕਸੇ ਕੋਮਾਸਿਥ ਨਾਲ ਮੁਲਾਕਾਤ ਕਰ ਦੋ-ਪੱਖੀ ਗੱਲਬਾਤ ਕੀਤੀ। ਵਿਦੇਸ਼ ਮੰਤਰਾਲਾ ਦੇ ਬੁਲਾਰਾ ਰਵੀਸ਼ ਕੁਮਾਰ ਨੇ ਕਿਹਾ ਕਿ ਦੋਹਾਂ ਮੰਤਰੀਆਂ ਵਿਚਾਲੇ ਰੱਖਿਆ ਵਪਾਰ, ਊਰਜਾ, ਸਿੱਖਿਆ, ਸੱਭਿਆਚਾਰ, ਸੂਤਨਾ ਤਕਨੀਕੀ ਤੇ ਖੇਤੀ ਬਾੜੀ ਖੇਤਰ ‘ਚ ਆਪਸੀ ਸਹਿਯੋਗ ਵਧਾਉਣ ‘ਤੇ ਗੱਲਬਾਤ ਹੋਈ। ਸਵਰਾਜ ਦੋ ਦਿਨ ਦੀ ਲਾਓਸ ਦੀ ਯਾਤਰਾ ‘ਤੇ ਹਨ। ਉਹ ਉਥੇ ਕੋਮਾਸਿਥ ਨਾਲ ਨੌਂਵੀ ‘ਸੰਯੁਕਤ ਕਮਿਸ਼ਨ ਦੀ ਬੈਠਕ’ ‘ਚ ਹਿੱਸਾ ਲੈਣਗੀ। ਦੋਵੇਂ ਨੇਤਾ ਸਬੰਧਾਂ ਤੇ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ‘ਤੇ ਗੱਲਬਾਤ ਕਰਨਗੇ।
ਕੁਮਾਰ ਨੇ ਕਿਹਾ, ‘ਸਵਰਾਜ ਨੇ ਲਾਓਸ ‘ਚ ਵਿਕਾਸ ਦੀਆਂ ਜ਼ਰੂਰਤਾਂ ਪੂਰਾ ਕਰਨ ਲਈ ਭਾਰਤ ਦੇ ਅਨੁਭਵ ਤੇ ਮੁਹਾਰਤ ਨੂੰ ਸਾਂਝਾ ਕਰਨ ਦੀ ਪੇਸ਼ਕਸ਼ ਦਿੱਤੀ। ਨਾਲ ਹੀ 25 ਕਰੋੜ ਡਾਲਰ ਦੀ ਕਰਜ਼ ਸੁਵਿਧਾ ਦੇਣ ਦਾ ਵੀ ਪੇਸ਼ਕਸ਼ ਕੀਤੀ।’ ਵੀਰਵਾਰ ਨੂੰ ਸਵਰਾਜ ਨੇ ਇਥੇ ਭਾਰਤੀ ਭਾਈਚਾਰੇ ਦੇ ਇਕ ਪ੍ਰੋਗਰਾਮ ‘ਚ ਵੀ ਹਿੱਸਾ ਲਿਆ। ਆਪਣੀ ਦੋ ਦਿਨ ਦੀ ਯਾਤਰਾ ਦੌਰਾਨ ਸਵਰਾਜ ਲਾਓਸ ਦੇ ਪ੍ਰਧਾਨ ਮੰਤਰੀ ਥਾਨਗਲੋਨ ਸਿਸੋਲਿਥ ਨਾਲ ਵੀ ਮੁਲਾਕਾਤ ਕਰਨਗੀ।

Facebook Comment
Project by : XtremeStudioz