Close
Menu

ਸਵਾਤ ਘਾਟੀ ‘ਚ ਸੈਨਾ ਭੂਮਿਕਾ ਨਿਭਾਉਂਦੀ ਰਹੇਗੀ: ਕਯਾਨੀ

-- 22 September,2013

images (5)

ਇਸਲਾਮਾਬਾਦ- 22 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਪਾਕਿਸਤਾਨੀ ਸੈਨਾ ਪ੍ਰਮੁਖ ਜਨਰਲ ਅਸ਼ਫਾਕ ਪਰਵੇਜ਼ ਕਯਾਨੀ ਨੇ ਕਿਹਾ ਕਿ ਸੈਨਾ ਸਵਾਤ ਘਾਟੀ ਦੇ ਮੁੜ ਨਿਰਮਾਣ ‘ਚ ਆਪਣੀ ਭੂਮਿਕਾ ਜਾਰੀ ਰਖੇਗੀ। ਐਤਵਾਰ ਨੂੰ ਕਯਾਨੀ ਨੇ ਕਿਹਾ ਕਿ ਦੇਸ਼ ਦੇ ਪੱਛਮੀ ਉੱਤਰ ਕਬਾਇਲੀ ਇਲਾਕੇ ‘ਚ ਸੈਨਾ ਕਾਨੂੰਨ-ਵਿਵਸਥਾ ਬਰਕਰਾਰ ਰੱਖਣ ਲਈ ਨਗਰ ਪ੍ਰਸ਼ਾਸਨ ਦੀ ਮਦਦ ਕਰਦੀ ਰਹੇਗੀ। ਕਯਾਨੀ ਨੇ ਅਫਗਾਨਿਸਤਾਨ ਸੀਮਾ ਦੇ ਨੇੜੇ 15 ਸਤੰਬਰ ਨੂੰ ਮਾਰੇ ਗਏ ਸੈਨਾ ਦੇ 3 ਅਧਿਕਾਰੀਆਂ ਨੂੰ ਵੀ ਸ਼ਰਧਾਂਜਲੀ ਦਿੱਤੀ। ਪਾਕਿਸਤਾਨੀ ਤਾਲੀਬਾਨ ਨੇ ਬਾਅਦ ‘ਚ ਇਸ ਹਮਲੇ ਦੀ ਜ਼ਿਮੇਦਾਰੀ ਲਈ ਸੀ। ਸੈਨਾ ਪ੍ਰਮੁਖ ਨੇ ਇਲਾਕੇ ਤੋਂ ਅੱਤਵਾਦੀਆਂ ਨੂੰ ਸਫਲਤਾਪੂਰਵਕ ਕੱਢਨ ਬਾਹਰ ਲਈ ਵੀ ਜਵਾਨਾਂ ਦੀ ਪ੍ਰਸ਼ੰਸਾ ਕੀਤੀ।

Facebook Comment
Project by : XtremeStudioz