Close
Menu

ਸਵਿੱਸ ਪੁਲੀਸ ਵੱਲੋਂ ਐਚਐਸਬੀਸੀ ਬੈਂਕ ਦੀਆਂ ਬਰਾਂਚਾਂ ਦੀ ਜਾਂਚ

-- 19 February,2015

ਜਨੇਵਾ,ਸਵਿਸ ਪੁਲੀਸ ਨੇ ਅੱਜ ਐਚਐਸਬੀਸੀ ਬੈਂਕ ਦੇ ਦਫਤਰਾਂ ਵਿੱਚ ਰਿਕਾਰਡ ਦੀ ਜਾਂਚ ਕੀਤੀ। ਜ਼ਿਕਰਯੋਗ ਹੈ ਕਿ ਇਸ ਗਲੋਬਲ ਬੈਂਕ ’ਤੇ ‘ਕਾਲੇ ਧਨ ਨੂੰ ਚਿੱਟਾ ਕਰਨ’ ਸਬੰਧੀ ਦੋਸ਼ ਲੱਗ ਰਹੇ ਹਨ ਅਤੇ ਬੈਂਕ ਦੇ ਖਾਤਾਧਾਰਕਾਂ ਦੀ ਇਕ ਲਿਸਟ ਵੀ ਜਾਰੀ ਹੋਈ ਹੈ, ਜਿਨ੍ਹਾਂ ਵਿੱਚੋਂ 1195 ਖਾਤੇ ਭਾਰਤ ਮੂਲ ਦੇ ਨਾਗਰਿਕਾਂ ਦੇ ਹਨ। ਇਨ੍ਹਾਂ ਭਾਰਤੀਆਂ ਵਿੱਚ ਵੱਡੇ ਬਿਜ਼ਨਸ ਘਰਾਣਿਆਂ ਦੇ ਲੋਕ ਤੇ ਸਿਆਸੀ ਆਗੂ ਸ਼ਾਮਲ ਹਨ। ਇਥੇ ਸਥਿਤ ਐਚਐਸਬੀਸੀ ਪ੍ਰਾਈਵੇਟ ਬੈਂਕ ਦੇ ਅਧਿਕਾਰੀਆਂ ’ਤੇ ਦੋਸ਼ ਲੱਗੇ ਹਨ ਕਿ ਉਨ੍ਹਾਂ ਨੇ ਖਾਤਾਧਾਰਕਾਂ ਨੂੰ ਟੈਕਸ ਬਚਾਉਣ ਵਿੱਚ ਮਦਦ ਕੀਤੀ। ਇਸ ਬੈਂਕ ਦੀਆਂ 200 ਦੇਸ਼ਾਂ ਵਿੱਚ ਸ਼ਾਖਾਵਾਂ ਹਨ ਅਤੇ ਖਾਤਾਧਾਰਕਾਂ ਨੇ 119 ਬਿਲੀਅਨ ਅਮਰੀਕੀ ਡਾਲਰ ਤਕ ਟੈਕਸ ਬਚਾਇਆ। ਬੈਂਕ ਨੇ ਸ਼ੁਰੂ ਵਿੱਚ ਇਨ੍ਹਾਂ ਖਾਮੀਆਂ ਨੂੰ ਮੰਨਿਆ ਵੀ ਸੀ ਤੇ ਬਾਅਦ ਵਿੱਚ ਇਨ੍ਹਾਂ ਦਾਅਵਿਆਂ ਬਾਰੇ ਅਖਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਮੁਆਫ਼ੀ ਵੀ ਮੰਗੀ ਸੀ।

Facebook Comment
Project by : XtremeStudioz