Close
Menu

ਸਵੀਡਨ ਵੱਲੋਂ ਸੁਰੱਖਿਆ ਪ੍ਰੀਸ਼ਦ ਵਿਚ ਭਾਰਤ ਦੀ ਦਾਅਵੇਦਾਰੀ ਦਾ ਸਮਰਥਨ

-- 03 June,2015

ਸਟਾਕਹੋਮ, 3 ਜੂਨ -ਸਵੀਡਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ‘ਚ ਸਥਾਈ ਮੈਂਬਰ ਦੇ ਰੂਪ ‘ਚ ਭਾਰਤ ਦੀ ਦਾਅਵੇਦਾਰੀ ਦਾ ਸਮਰਥਨ ਕੀਤਾ ਹੈ | ਸਵੀਡਨ ਨੇ ਮਿਜ਼ਾਇਲ ਉਦਯੋਗਿਕ ਕੰਟਰੋਲ ਵਿਵਸਥਾ (ਐਮ. ਟੀ. ਸੀ. ਆਰ.)’ਚ ਵੀ ਭਾਰਤ ਦੇ ਦਾਖਲੇ ਦਾ ਸਮਰਥਨ ਕੀਤਾ | ਇਹ ਇਕ ਸਵੈਇਛਕ ਸੰਗਠਨ ਹੈ ਜਿਸ ‘ਚ 34 ਦੇਸ਼ ਸ਼ਾਮਿਲ ਹਨ | ਸਵੀਡਨ ਵੱਲੋਂ ਭਾਰਤ ਦਾ ਸਮਰਥਨ ਕੀਤੇ ਜਾਣ ਤੋਂ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੂੰ ਜਾਣੂ ਕਰਵਾਇਆ ਗਿਆ ਹੈ, ਜੋ ਇਥੇ ਸਰਕਾਰੀ ਦੌਰੇ ‘ਤੇ ਹਨ | ਪ੍ਰਣਾਬ ਸਵੀਡਨ ਦਾ ਦੌਰਾ ਕਰਨ ਵਾਲੇ ਭਾਰਤ ਦੇ ਪਹਿਲੇ ਰਾਸ਼ਟਰਪਤੀ ਹਨ | ਉਨ੍ਹਾਂ ਨਾਲ ਸਵੀਡਨ ਦੇ ਪ੍ਰਧਾਨ ਮੰਤਰੀ ਸਟਿਫਨ ਲੋਫਵੇਨ ਨੇ ਆਪਣੇ ਮੰਤਰੀ ਮੰਡਲ ਦੇ ਸਹਿਯੋਗੀਆਂ ਨਾਲ ਮੁਲਾਕਾਤ ਕੀਤੀ ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ‘ਚ ਸੁਧਾਰਾਂ ਬਾਰੇ ‘ਚ ਆਪਣੇ ਵਿਚਾਰ ਪੇਸ਼ ਕੀਤੇ | ਵਿਦੇਸ਼ ਮੰਤਰਾਲੇ ਦੇ ਸਕੱਤਰ ਨਵਤੇਜ ਸਰਨਾ ਨੇ ਸਵੀਡਨ ਦੇ ਪ੍ਰਧਾਨ ਮੰਤਰੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਭਾਰਤ ਜਿਸ ਤੇਜੀ ਨਾਲ ਵਿਕਾਸ ਕਰ ਰਿਹਾ ਹੈ, ਉਸ ਨੂੰ ਧਿਆਨ ‘ਚ ਰੱਖਦੇ ਹੋਏ ਉਹ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਹਿੱਸਾ ਬਣਨ ਲਈ ਮਜ਼ਬੂਤ ਦਾਅਵੇਦਾਰ ਹੈ |
ਰਾਸ਼ਟਰਪਤੀ ਦੇ ਕਾਫਲੇ ਦੀਆਂ ਗੱਡੀਆਂ ਨੂੰ ਹਾਦਸਾ-ਇੱਕ ਜ਼ਖਮੀ
ਸਟਾਕਹੋਮ, 3 ਜੂਨ – ਰਾਸ਼ਟਰਪਤੀ ਸ੍ਰੀ ਪ੍ਰਣਾਬ ਮੁਖਰਜੀ ਜੋ ਕਿ ਸਵੀਡਨ ਦੇ ਦੌਰੇ ‘ਤੇ ਹਨ ਦੇ ਕਾਫਲੇ ਦੀਆਂ ਪਿਛਲੀਆਂ ਚਾਰ ਕਾਰਾਂ ਅੱਜ ਹਾਦਸੇ ਦਾ ਸ਼ਿਕਾਰ ਹੋ ਗਈਆਂ | ਇੱਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਅੱਜ ਜਦੋਂ ਰਾਸ਼ਟਰਪਤੀ ਦੀਆਂ ਗੱਡੀਆਂ ਦਾ ਕਾਫਲਾ ਸਟਾਕਹੋਮ ਤੋਂ ਉਸਾਲਾ ਯੂਨੀਵਰਸਿਟੀ ਜਾ ਰਿਹਾ ਸੀ ਤਾਂ ਕਾਫਲੇ ਦੀਆਂ ਪਿਛਲੀਆਂ ਚਾਰ ਗੱਡੀਆਂ ਹਾਦਸੇ ਦਾ ਸ਼ਿਕਾਰ ਹੋ ਗਈਆਂ | ਇਸ ਹਾਦਸੇ ਵਿਚ ਰਾਸ਼ਟਰਪਤੀ ਦੇ ਕੋਈ ਸੱਟ ਨਹੀਂ ਲੱਗੀ ਪਰ ਇੱਕ ਪ੍ਰੋਟੋਕਾਲ ਅਧਿਕਾਰੀ ਮਾਮੂਲੀ ਜਖ਼ਮੀ ਹੋ ਗਿਆ | ਹਾਦਸੇ ਕਾਰਨ ਰਾਸ਼ਟਰਪਤੀ ਦੇ ਪ੍ਰੋਗਰਾਮ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ |

Facebook Comment
Project by : XtremeStudioz