Close
Menu

ਸਹੂਲਤਾਂ ਸੁਧਰ ਰਹੀਆਂ ਹਨ ਪਰ ਅਥਲੀਟਾਂ ਦਾ ਪ੍ਰਦਰਸ਼ਨ ਨਹੀਂ : ਊਸ਼ਾ

-- 08 September,2013

PT-Usha

ਰਾਂਚੀ-8 ਸਤੰਬਰ (ਦੇਸ ਪ੍ਰਦੇਸ ਟਾਈਮਜ਼)-  ’ਉਡਨਪਰੀ’ ਪੀ. ਟੀ. ਊਸ਼ਾ ਨੂੰ ਲਗਦਾ ਹੈ ਕਿ ਭਾਰਤੀ ਅਥਲੀਟਾਂ ਦੇ ਲਈ ਸਹੂਲਤਾਂ ਤੇਜ਼ੀ ਨਾਲ ਸੁਧਰ ਰਹੀਆਂ ਹਨ ਪਰ ਉਹ ਬਿਹਤਰ ਪ੍ਰਦਰਸ਼ਨ ਨਹੀਂ ਕਰ ਪਾ ਰਹੇ ਹਨ ਕਿਉਂਕਿ ਉਹ ਮਾਨਸਿਕ ਤੌਰ ‘ਤੇ ਮਜ਼ਬੂਤ ਨਹੀਂ ਦਿਖਦੇ। ਊਸ਼ਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਪਹਿਲਾਂ ਅਥਲੀਟਾਂ ਦਾ ਪ੍ਰਦਰਸ਼ਨ ਚੰਗਾ ਸੀ, ਹਾਲਾਂਕਿ ਉਸ ਸਮੇਂ ਇੰਨੀਆਂ ਸਹੂਲਤਾਂ ਨਹੀਂ ਸਨ। ਤੁਲਨਾ ਕੀਤੀ ਜਾਵੇ ਤਾਂ ਹੁਣ ਸਹੂਲਤਾਂ ਬਿਹਤਰ ਹਨ ਪਰ ਪ੍ਰਦਰਸ਼ਨ ਉਸ ਪੱਧਰ ਤੱਕ ਨਹੀਂ ਪਹੁੰਚਿਆ ਹੈ। ਊਸ਼ਾ ਨੇ ਕਿਹਾ ਕਿ ਮੌਜੂਦਾ ਅਥਲੀਟ ਜ਼ਰਾ ਜਿਹੇ ਸਰੀਰ ਦਰਦ ਹੋਣ ‘ਤੇ ਅਭਿਆਸ ਖਤਮ ਕਰ ਦਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਕਿਉਂਕਿ ਦਿਮਾਗ ਇਨਾ ਮਜ਼ਬੂਤ ਨਹੀਂ ਹੈ ਅਤੇ ਐਥਲੈਟਿਕਸ ‘ਚ ਚੰਗਾ ਕਰਨ ਦੇ ਲਈ ਮਜ਼ਬੂਤ ਦਿਮਾਗ ਦੀ ਜ਼ਰੂਰਤ ਹੁੰਦੀ ਹੈ। ਊਸ਼ਾ ਦੀ ਇਸ ਗੱਲ ‘ਤੇ ਟਿੱਪਣੀ ਕਰਦੇ ਹੋਏ ਆਰ. ਇਲਾਵਰਾਸੀ ਨੇ ਕਿਹਾ ਕਿ ਇਸ ਮਹਾਨ ਅਥਲੀਟ ਦੀ ਬਰਾਬਰੀ ਕਰਨ ਦੇ ਲਈ ਪਹਿਲਾਂ ਦੇ ਸਮੇਂ ਵਰਗੇ ਕੋਚਾਂ ਦੀ ਜ਼ਰੂਰਤ ਹੈ। ਇਲਾਵਰਾਸੀ ਨੇ ਸ਼ਨੀਵਾਰ ਨੂੰ ਇਥੇ 53ਵੀਂ ਸੀਨੀਅਰ ਰਾਸ਼ਟਰੀ ਓਪਨ ਐਥਲੈਟਿਕਸ ਚੈਂਪੀਅਨਸ਼ਿਪ ਵਿਚ 400 ਮੀਟਰ ਦੌੜ ਜਿੱਤੀ ਹੈ। ਇਲਾਵਰਾਸੀ ਨੇ ਕਿਹਾ ਕਿ ਓ. ਆਰ. ਨਾਂਬੀਆਰ ਸਰ ਪੂਰੀ ਤਰ੍ਹਾਂ ਨਾਲ ਊਸ਼ਾ ਦੀਦੀ ਦੀ ਟ੍ਰੇਨਿੰਗ ਦੇ ਪ੍ਰਤੀ ਇਮਾਨਦਾਰ ਹਨ, ਉਹ ਉਨ੍ਹਾਂ ਦੀ ਟ੍ਰੇਨਿੰਗ ਸਹੂਲਤਾਂ ਤੋਂ ਲੈ ਕੇ ਉਨ੍ਹਾਂ ਦੇ ਖਾਣੇ ਦੀ ਜ਼ਰੂਰਤਾਂ ‘ਤੇ ਧਿਆਨ ਦਿੰਦੇ ਹਨ। ਊਸ਼ਾ ਆਪਣੇ ਕੋਚ ਦੀ ਤਰ੍ਹਾਂ ਉਹ ਸਭ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ 23 ਸਾਲਾ ਟਿੰਟੂ ਲੁਕਾ ਨੂੰ ਟ੍ਰੇਨਿੰਗ ਦੇ ਰਹੀ ਹੈ ਜੋ ਪਿਛਲੇ ਓਲੰਪਿਕ ‘ਚ 11ਵੇਂ ਸਥਾਨ ‘ਤੇ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਜੇਕਰ ਟਿੰਟੂ ਆਪਣੇ ਮੁਕਾਬਲੇ ‘ਚ ਇਕ ਸੈਕੇਂਡ ਘੱਟ ਕਰ ਦੇਵੇ ਤਾਂ ਉਹ ਅਗਲੇ ਓਲੰਪਿਕ ਵਿਚ ਤਮਗਾ ਜੇਤੂਆਂ ਵਿਚ ਸ਼ਾਮਲ ਹੋ ਸਕਦੀ ਹੈ।

Facebook Comment
Project by : XtremeStudioz