Close
Menu

ਸ਼ਬੀਰ ਸ਼ਾਹ ਹਵਾਲਾ ਰਾਹੀਂ ਪੈਸਾ ਲੈਣ ਦੇ ਦੋਸ਼ ’ਚ ੲੀਡੀ ਵੱਲੋਂ ਤਲਬ

-- 25 August,2015

ਨਵੀਂ ਦਿੱਲੀ, ਅੈਨਫੋਰਸਮੈਂਟ ਡਾੲਿਰੈਕਟੋਰੇਟ (ੲੀਡੀ) ਨੇ ਕਸ਼ਮੀਰੀ ਵੱਖਵਾਦੀ ਅਾਗੂ ਸ਼ਬੀਰ ਸ਼ਾਹ ਨੂੰ ਹਵਾਲਾ ਰਾਹੀਂ ਅਤਿਵਾਦ ਲੲੀ ਪੈਸਾ ਲੈਣ ਦੇ ਦਹਾਕਾ ਪੁਰਾਣੇ ਕੇਸ ’ਚ ਪੁਛਗਿੱਛ ਲੲੀ ਤਾਜ਼ਾ ਸੰਮਨ ਭੇਜੇ ਹਨ। ੳੁਸ ਨੂੰ ੲਿਹ ਸੰਮਨ ਦੱਖਣੀ ਦਿੱਲੀ ਦੇ ਗੈਸਟ ਹਾੳੂਸ ’ਚ ਭੇਜੇ ਗੲੇ ਹਨ ਜਿਥੇ ੳੁਹ ਨਜ਼ਰਬੰਦ ਕੀਤਾ ਗਿਅਾ ਹੈ। ਜੰਮੂ-ਕਸ਼ਮੀਰ ਡੈਮੋਕਰੇਟਿਕ ਫਰੀਡਮ ਪਾਰਟੀ ਦਾ ਚੇਅਰਮੈਨ ੲਿਥੇ ਪਾਕਿਸਤਾਨੀ ਅਾਗੂ ਨੂੰ ਮਿਲਣ ਲੲੀ ਅਾੲਿਅਾ ਸੀ ਪਰ ਸ਼ਨਿਚਰਵਾਰ ਨੂੰ ਹੀ ੳੁਸ ਨੂੰ ਦਿੱਲੀ ਪੁਲੀਸ ਨੇ ਹਿਰਾਸਤ ’ਚ ਲੈ ਲਿਅਾ ਸੀ। ਸੂਤਰਾਂ ਮੁਤਾਬਕ ਸ਼ਾਹ ਨੂੰ ੲੀਡੀ ਨੇ ਦਿੱਲੀ ਜ਼ੋਨਲ ਦਫ਼ਤਰ ’ਚ ੲਿਸ ਹਫ਼ਤੇ ਪੇਸ਼ ਹੋਣ ਲੲੀ ਕਿਹਾ ਹੈ।     ਇਹ ਤੀਜੀ ਵਾਰ ਹੈ ਕਿ ੲੀਡੀ ਨੇ ਸ਼ਾਹ ਨੂੰ ਅਗਸਤ 2005 ਦੇ ਮਾਮਲੇ ’ਚ ਸੰਮਨ ਭੇਜੇ ਹਨ। ਜ਼ਿਕਰਯੋਗ ਹੈ ਕਿ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਹਵਾਲਾ ਕਾਰੋਬਾਰੀ ਮੁਹੰਮਦ ਅਸਲਮ ਵਾਨੀ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਸ ਨੇ ਦਾਅਵਾ ਕੀਤਾ ਸੀ ਕਿ ੳੁਸ ਨੇ ਸ਼ਾਹ ਨੂੰ ਸਵਾ ਦੋ ਕਰੋਡ਼ ਰੁਪੲੇ ਦਿੱਤੇ ਹਨ।  ੲੀਡੀ ਵੱਲੋਂ ਪਹਿਲਾਂ ਦਿੱਤੇ ਗੲੇ ਦੋ ਸੰਮਨਾਂ ਦਾ ਸ਼ਾਹ ਨੇ ਕੋੲੀ ਜਵਾਬ ਨਹੀਂ ਦਿੱਤਾ ਸੀ ਅਤੇ ਕਸ਼ਮੀਰੀ ਅਾਗੂ ਵੱਲੋਂ ੲਿਹ ਦਾਅਵਾ ਕੀਤਾ ਜਾਂਦਾ ਰਿਹਾ ਕਿ ੲਿਹ ਕੇਸ ਸਿਅਾਸਤ ਤੋਂ ਪ੍ਰੇਰਿਤ ਹੈ।

Facebook Comment
Project by : XtremeStudioz