Close
Menu

ਸ਼ਾਫੀਆ ਕਤਲ ਕੇਸ ਵਿੱਚ ਅਦਾਲਤ ਵੱਲੋਂ ਦੋਸ਼ੀਆਂ ਦੀ ਅਪੀਲ ਰੱਦ

-- 03 November,2016

ਟੋਰਾਂਟੋ, ਆਪਣੇ ਹੀ ਪਰਿਵਾਰ ਦੇ ਚਾਰ ਜੀਆਂ ਦਾ ਕਤਲ ਕਰਨ ਵਾਲੇ ਪਿਤਾ, ਮਾਂ ਤੇ ਲੜਕੇ ਵੱਲੋਂ ਆਪਣੇ ਦੋਸ਼ ਦੀ ਮੁਆਫੀ ਸਬੰਧੀ ਕੀਤੀ ਅਪੀਲ ਓਨਟਾਰੀਓ ਦੀ ਸਰਬਉੱਚ ਅਦਾਲਤ ਨੇ ਰੱਦ ਕਰ ਦਿੱਤੀ।
ਮੁਹੰਮਦ ਸ਼ਾਫੀਆ, ਉਸ ਦੀ ਪਤਨੀ ਟੂਬਾ ਯਾਹਿਆ ਤੇ ਉਨ੍ਹਾਂ ਦੇ ਲੜਕੇ ਹਾਮਿਦ ਨੂੰ ਜਨਵਰੀ 2012 ਵਿੱਚ ਫਰਸਟ ਡਿਗਰੀ ਮਰਡਰ ਦੇ ਚਾਰ ਮਾਮਲਿਆਂ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਉਸ ਸਮੇਂ ਜੱਜ ਵੱਲੋਂ ਆਖਿਆ ਗਿਆ ਕਿ ਇਹ ਕਤਲ ਅਣਖ ਖਾਤਿਰ ਕੀਤੇ ਗਏ ਹਨ। ਜਿ਼ਕਰਯੋਗ ਹੈ ਕਿ ਜੂਨ 2009 ਵਿੱਚ ਸ਼ਾਫੀਆ ਤੇ ਯਾਹਿਆ ਦੀਆਂ ਤਿੰਨ ਲੜਕੀਆਂ ਤੇ ਸ਼ਾਫੀਆ ਦੀ ਪਹਿਲੀ ਪਤਨੀ ਦੀਆਂ ਲਾਸ਼ਾਂ ਕਿੰਗਸਟਨ, ਓਨਟਾਰੀਓ ਦੀ ਰਿਡੀਊ ਕੈਨਾਲ ਦੇ ਤਲ ਵਿੱਚ ਡੁੱਬੀ ਕਾਰ ਵਿੱਚੋਂ ਮਿਲੀਆਂ ਸਨ।
ਸ਼ਾਫੀਆ, ਉਸ ਦੀ ਪਤਨੀ ਤੇ ਉਨ੍ਹਾਂ ਦੇ ਲੜਕੇ ਨੇ ਆਪਣੀ ਅਪੀਲ ਵਿੱਚ ਇਹ ਤਰਕ ਦਿੱਤਾ ਸੀ ਕਿ ਤਥਾ ਕਥਿਤ ਤੌਰ ਉੱਤੇ ਉਨ੍ਹਾਂ ਉੱਤੇ ਅਣਖ ਖਾਤਿਰ ਕਤਲ ਦਾ ਲਾਇਆ ਦੋਸ਼ ਸਹੀ ਨਹੀਂ ਹੈ। ਹਾਮਿਦ ਸ਼ਾਫੀਆ ਨੇ ਵੀ ਇਹ ਤਰਕ ਦਿੱਤਾ ਸੀ ਕਿ ਅਜੇ ਉਹ ਬਹੁਤ ਛੋਟਾ ਹੈ ਤੇ ਬਾਲਗਾਂ ਵਾਂਗ ਉਸ ਉੱਤੇ ਮਾਮਲਾ ਨਹੀਂ ਚਲਾਇਆ ਜਾਣਾ ਚਾਹੀਦਾ। ਪਰ ਓਨਟਾਰੀਓ ਦੇ ਕੋਰਟ ਆਫ ਅਪੀਲ ਨੇ ਇਨ੍ਹਾਂ ਤਿੰਨਾਂ ਦੀਆਂ ਸਾਰੀਆਂ ਅਪੀਲਾਂ ਦਲੀਲਾਂ ਖਾਰਜ ਕਰ ਦਿੱਤੀਆਂ।

Facebook Comment
Project by : XtremeStudioz