Close
Menu

ਸ਼ਾਸਤਰੀ ਵੱਲੋਂ ਵਿਰਾਟ ਦੀ ਪੈਰਵੀ, ਧੋਨੀ ਤੇ ਗੇਂਦਬਾਜ਼ਾਂ ਦੀ ਭਰਵੀਂ ਤਾਰੀਫ਼

-- 01 April,2015

ਨਵੀਂ ਦਿੱਲੀ, ਭਾਰਤੀ ਕਿ੍ਕਟ ਟੀਮ ਦੇ ਨਿਰਦੇਸ਼ਕ ਰਵੀ ਸ਼ਾਸਤਰੀ ਨੇ ਅੱਜ ੲਿੱਥੇ ਭਾਰਤੀ ਟੀਮ ਦੇ ੳੁਪ ਕਪਤਾਨ ਵਿਰਾਟ ਕੋਹਲੀ ਦਾ ਬਚਾਅ ਕਰਦਿਅਾਂ ਕਿਹਾ ਕਿ ੳੁਸਦੇ ਅੌਸਤ ਪ੍ਰਦਰਸ਼ਨ ਪਿੱਛੇ ੳੁਸਦੀ ਮਿੱਤਰ ਲਡ਼ਕੀ ਅਨੁਸ਼ਕਾ ਸ਼ਰਮਾ ਦੀ ਵਿਸ਼ਵ ਕੱਪ ਦੌਰਾਨ ਮੌਜੂਦਗੀ ਨਾਲ ਕੋੲੀ ਸਬੰਧ ਨਹੀ ਹੈ। ੲਿਸ ਤਰ੍ਹਾਂ ਦੀਅਾਂ ਗੱਲਾਂ ਬਿਲਕੁਲ ਬਕਵਾਸ ਹਨ। ਸ਼ਾਸਤਰੀ ਨੇ ੲਿੱਥੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਿਦਅਾਂ ਕਿਹਾ ਕਿ ਜੇ ਅਜਿਹੀ ਗੱਲ ਹੁੰਦੀ ਤਾਂ ਵਿਰਾਟ ਅਾਸਟਰੇਲੀਅਾ ਵਿੱਚ ਕਿ੍ਕਟ ਲਡ਼ੀ ਦੌਰਾਨ 700 ਦੌਡ਼ਾਂ ਨਾ ਬਣਾੳੁਂਦਾ ਅਤੇ ਨਾ ਹੀ ਚਾਰ ਸੈਂਕਡ਼ੇ ਬਣਾ ਸਕਦਾ। ਸ਼ਾਸਤਰੀ ਨੇ ਕੋਹਲੀ ਦੇ ੲਿੰਗਲੈਂਡ ਵਿੱਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਲੈਅ ਵਿੱਚ ਅਾੳੁਣ ਲੲੀ ਕੋਹਲੀ ਦੀ ਤਾਰੀਫ਼ ਕੀਤੀ।ੳੁਨ੍ਹਾਂ ਨੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਵੀ ਤਾਰੀਫ਼ ਕਰਦਿਅਾਂ ਕਿਹਾ ਕਿ ੳੁਹ ੲਿੱਥੋਂ ਅੱਗੇ ਹੋਰ ਨਿਖ਼ਰੇਗਾ। ੳੁਸਨੇ ਕਿਹਾ ਕਿ ੳੁਹ ਟੈਸਟ ਕਿ੍ਕਟ ਤੋਂ ਸੰਨਿਅਾਸ ਲੈ ਚੁੱਕਾ ਹੈ ਤੇ ੳੁਹ ਹੁਣ ਅਾਪਣੀ ਬੱਲੇਬਾਜ਼ੀ ਵੱਲ ਵਧੇਰੇ ਧਿਅਾਨ ਦੇ ਸਕੇਗਾ ਅਤੇ ਵਧੇਰੇ ਨਿਖਰੇਗਾ। ਭਾਰਤੀ ਟੀਮ ਦੇ ਸਾਬਕਾ ਕਪਤਾਨ ਰਵੀ ਸ਼ਾਸਤਰੀ ਨੇ ਕਿਹਾ ਕਿ ਅਾਸਟਰੇਲੀਅਾ ਵਿਰੁੱਧ ਸੈਮੀ ਫਾੲੀਨਲ ਵਿੱਚ ਟਾਸ ਹਾਰਨਾ ਨੁਕਸਾਨਦਾੲਿਕ ਰਿਹਾ। ੳੁਨ੍ਹਾਂ ਅਾਸਟਰੇਲੀਅਾਨੂੰ ਟੂਰਨਾਮੈਂਟ ਦੀ ਸਰਵੋਤਮ ਟੀਮ ਦੱਸਿਅਾ। ੳੁਨ੍ਹਾਂ ਕਿਹਾ ਕਿ ਅਾਸਟਰੇਲੀਅਾਾ ਦੀ ਟੀਮ ਨੂੰ ਵਿਸ਼ਵ ਕੱਪ ਦੇ ਵਿੱਚ ਸਿਰਫ਼ ਭਾਰਤੀ ਟੀਮ ਤੋਂ ਹੀ ਹਾਰ ਦਾ ਡਰ ਸੀ। ਸ਼ਾਸਤਰੀ ਨੇ ਅਾਸਟਰੇਲਿਅਾੲੀ ਬੱਲੇਬਾਜ਼ ਸਟੀਵ ਸਮਿੱਥ ਦੀ ਵੀ ਭਰਵੀਂ ਤਾਰੀਫ ਕੀਤੀ ਅਤੇ ਕਿਹਾ ਕਿ ਬਾਕੀ ਟੀਮਾਂ ਦੇ ਅਧਿਕਾਰੀ ੳੁਨ੍ਹਾਂ ਦੇ ਪਾਸੋਂ ੳੁਸਦੀ ਕਮਜ਼ੋਰੀ ਪੁੱਛਦੇ ਰਹੇ ਕਿੳੁਂਕਿ ਭਾਰਤੀ ਟੀਮ ੳੁੱਥੇ ਚਾਰ ਮਹੀਨੇ ਤੋਂ ਖੇਡ ਰਹੀ ਸੀ। ‘ ਮੇਰਾ ਜਵਾਬ ੲਿਹ ਹੀ ਹੁੰਦਾ ਸੀ ਕਿ ਜੇ ਤੁਹਾਨੂੰ ਕੋੲੀ ਕਮਜ਼ੋਰੀ ਨਜ਼ਰ ਅਾੲੀ ਤਾਂ ਮੈਨੂੰ ਵੀ ਦੱਸਿਓ।’ ੳੁਨ੍ਹਾਂ ਕਿਹਾ ਕਿ ਸਟੀਵ ਦੀ ਨਜ਼ਰ ਤੇ ਹੱਥ ਦੇ ਵਿੱਚ ਤਾਲਮੇਲ ਕਮਾਲ ਦਾ ਹੈ। ਭਾਰਤੀ ਗੇਂਦਬਾਜਾਂ ਦੀ ਤਾਰੀਫ਼ ਕਰਦਿਅਾਂ ੳੁਨ੍ਹਾਂ ਕਿਹਾ ਕਿ ੳੁਹ ਸ਼ਮੀ ਨੂੰ ਕੋਲਕਾਤਾ ਦਾ ਨਵਾਬ, ੳੁਮੇਸ਼ ਨੂੰ ਵਿਦਰਭ ਦਾ ਨਵਾਬ ਅਤੇ ਮੋਹਿਤ ਸ਼ਰਮਾ ਨੂੰ ਰਾਜਧਾਨੀ ਅੈਕਸਪ੍ਰੈਸ ਤੋਂ ਵੀ ਤੇਜ਼ ਹਰਿਅਾਣਾ ਅੈਕਸਪ੍ਰੈਸ ਕਹਿੰਦੇ ਹਨ। ੲਿਨ੍ਹਾਂ ਨੇ ਵਿਸ਼ਵ ਕੱਪ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ੳੁਨ੍ਹਾਂ ਕਿਹਾ ਕਿ ੲਿਹ ਨੌਜਵਾਨ ਭਾਰਤੀ ਟੀਮ ਕਾਫੀ ਸਮਰੱਥ ਹੈ ਤੇ ੲਿਸਦੇ 80 ਫੀਸਦੀ ਖਿਡਾਰੀ 2019 ਦੇ ਵਿਸ਼ਵ ਕੱਪ ਦੇ ਲੲੀ ਵੀ ਦਾਅਵੇਦਾਰ ਹਨ।

 

Facebook Comment
Project by : XtremeStudioz