Close
Menu

ਸ਼ਾਹਰੁਖ ਖਾਨ ਨੇ ਮੁੱਖ ਹਸਤੀਆਂ ਦਰਮਿਆਨ ਕੀਤਾ ‘ਚੇਨਈ ਐਕਸਪ੍ਰੈਸ’ ਦਾ ਪ੍ਰਚਾਰ

-- 06 August,2013

deepika

ਨਵੀਂ ਦਿੱਲੀ- ਸੁਪਰਸਟਾਰ ਸ਼ਾਹਰੁਖ ਖਾਨ ਦੀ ਫਿਲਮ ‘ਚੇਨਈ ਐਕਸਪ੍ਰੈਸ’ ਦੇ ਰਿਲੀਜ਼ ਹੋਣ ਵਿਚ ਸਿਰਫ ਦੋ ਦਿਨ ਬਾਕੀ ਹਨ ਅਤੇ ਕਿੰਗ ਖਾਨ ਬਹੁਤ ਹੀ ਤੂਫਾਨੀ ਅੰਦਾਜ਼ ‘ਚ ਰਾਜਧਾਨੀ ਵਿਚ ਆਪਣੀ ਫਿਲਮ ਦੇ ਪ੍ਰਚਾਰ ਵਿਚ ਲਗੇ ਹਨ ਅਤੇ ਅਜਿਹੀ ਹੀ ਇਕ ਪਾਰਟੀ ਵਿਚ ਫਿਲਮ ਦੇ ਮੁੱਖ ਕਲਾਕਾਰਾਂ ਨਾਲ ਦਿੱਲੀ ਦੀਆਂ ਕੁਝ ਵੱਡੀਆਂ ਅਤੇ ਮੰਨੀਆਂ-ਪ੍ਰਮੰਨੀਆਂ ਹਸਤੀਆਂ ਮੌਜੂਦ ਸਨ।
ਪਾਰਟੀ ਦਾ ਆਯੋਜਨ ਆਲੀਸ਼ਾਨ ਕਾਰ ਨਿਰਮਾਤਾ ਕੰਪਨੀ ਆਡੀ ਦੀ ਦਿੱਲੀ ਇਕਾਈ ਵਲੋਂ ‘ਚੇਨਈ ਐਕਸਪ੍ਰੈਸ’ ਦੇ ਅਦਾਕਾਰਾਂ ਲਈ ਕੀਤਾ ਗਿਆ ਸੀ। ਇਸ ‘ਚ ਸ਼ਾਹਰੁਖ ਖਾਨ, ਦੀਪਿਕਾ ਪਾਦੁਕੋਣ ਅਤੇ ਡਾਇਰੈਕਟਰ ਰੋਹਿਤ ਸ਼ੈਟੀ ਸਮੇਤ ਰਾਸ਼ੀ ਰੋਡ ਆਡੀ-ਦਿੱਲੀ ਸੈਂਟਰਲ ਐਡ ਗੁੜਗਾਓਂ ਦੇ ਪ੍ਰਬੰਧ ਡਾਇਰੈਕਟਰ ਆਦਿ ਕਈ ਚਰਚਿੱਤ ਚਿਹਰੇ ਸ਼ਾਮਲ ਸਨ।
47 ਸਾਲਾਂ ਅਭਿਨੇਤਾ ਨੇ ਪੂਰੀ ਦਿੱਲੀ ਵਿਚ ਆਪਣੀ ਫਿਲਮ ਦਾ ਪ੍ਰਚਾਰ ਕੀਤਾ। ਇਸ ਦੇ ਇਲਾਵਾ ਉਹ ਸ਼ਾਮ ਨੂੰ ਮਨੀਸ਼ ਮਲਹੋਤਰਾ ਦੇ ਫੈਸ਼ਨ ਸ਼ੋਅ ਵਿਚ ਨਜ਼ਰ ਆਏ। ਪੂਰੇ ਪ੍ਰਚਾਰ ਮੁਹਿੰਮ ਦੌਰਾਨ ਉਨ੍ਹਾਂ ਨਾਲ ਸਹਿ ਕਲਾਕਾਰ ਦੀਪਿਕਾ ਪਾਦੁਕੋਣ ਉਨ੍ਹਾਂ ਨਾਲ ਸੀ।

Facebook Comment
Project by : XtremeStudioz