Close
Menu

ਸ਼ਾਹਰੁਖ ਦੀ ‘ਚੱਕ ਦੇ’ ਸਪੀਚ ਤੋਂ ਲਈ ਸੀ ਪ੍ਰੇਰਣਾ: ਰਾਣੀ ਰਾਮਪਾਲ

-- 06 August,2013

rampal

ਨਵੀਂ ਦਿੱਲੀ- 6 ਅਗਸਤ (ਦੇਸ ਪ੍ਰਦੇਸ ਟਾਈਮਜ਼)-ਜੂਨੀਅਰ ਮਹਿਲਾ ਹਾਕੀ ਵਿਸ਼ਵ ਕੱਪ ‘ਚ ਪਹਿਲੀ ਵਾਰ ਤਮਗਾ ਜਿੱਤ ਕੇ ਇਤਿਹਾਸ ਰਚਣ ਵਾਲੀ ਭਾਰਤੀ ਟੀਮ ਦੀ ਸਟਾਰ ਫਾਰਵਰਡ ਰਾਣੀ ਰਾਮਪਾਲ ਨੇ ਕਿਹਾ ਹੈ ਕਿ ਮੁਕਾਬਲੇ ਤੋਂ ਪਹਿਲਾਂ ‘ਚੱਕ ਦੇ ਇੰਡੀਆ’ ‘ਚ ਸ਼ਾਹਰੁਖ ਖਾਨ ਦੀ ’70 ਮਿੰਟ ਵਾਲੀ ਸਪੀਚ’ ਸਾਰਿਆਂ ਦੇ ਦਿਮਾਗ ‘ਚ ਸੀ। ਫਾਈਨਲ ‘ਚ ਤਿੰਨ ਗੋਲ ਕਰਨ ਵਾਲੀ ਰਾਣੀ ਪਲੇਅਰ ਆਫ ਦੀ ਟੂਰਨਾਮੈਂਟ ਵੀ ਰਹੀ। ਰਾਣੀ ਨੇ ਕਿਹਾ ਕਿ ਇੰਗਲੈਂਡ ਦੇ ਖਿਲਾਫ ਕਾਂਸੀ ਤਮਗੇ ਦੇ ਮੁਕਾਬਲੇ ਤੋਂ ਪਹਿਲਾਂ ਅਸੀਂ ਸਾਰਿਆਂ ਨੇ ਆਪਸ ‘ਚ ਗੱਲ ਕੀਤੀ ਅਤੇ ਸਾਨੂੰ ਸ਼ਾਹਰੁਖ ਖਾਨ ਦੀ ਚੱਕ ਦੇ ਇੰਡੀਆ ਵਾਲੀ ਸਪੀਚ ਯਾਦ ਆਈ ਜਿਸ ‘ਚ ਉਨ੍ਹਾਂ ਕਿਹਾ ਸੀ ਕਿ ਇਹ 70 ਮਿੰਟ ਜ਼ਿੰਦਗੀ ਦੇ ਸਭ ਤੋਂ ਅਹਿਮ ਪਲ ਹਨ ਅਤੇ ਇਸ ‘ਚ ਸਾਨੂੰ ਆਪਣੀ ਪੂਰੀ ਤਾਕਤ ਝੋਕ ਦੇਣੀ ਚਾਹੀਦੀ ਹੈ। ਰਾਣੀ ਨੇ ਕਿਹਾ ਕਿ ਟੀਮ ਦੇ ਕਈ ਮੈਂਬਰਾਂ ਦਾ ਇਹ ਆਖਰੀ ਜੂਨੀਅਰ ਵਿਸ਼ਵ ਕੱਪ ਸੀ ਅਤੇ ਸਾਨੂੰ ਵੀ ਲੱਗਿਆ ਕਿ ਇਨ੍ਹਾਂ 70 ਮਿੰਟਾਂ ‘ਚ ਸਾਡੀ ਦੁਨੀਆ ਬਦਲ ਸਕਦੀ ਹੈ। ਸਾਨੂੰ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਹੈ ਅਤੇ ਇਸ ਨਾਲ ਸਾਡਾ ਆਤਮਵਿਸ਼ਵਾਸ ਵਧਿਆ।
ਰਾਣੀ ਨੇ ਕਿਹਾ ਕਿ ਜਦੋਂ ਅਸੀਂ ਗਏ ਤਾਂ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਅਸੀਂ ਤਮਗੇ ਦੇ ਨਾਲ ਮੁੜਾਂਗੇ ਪਰ ਟੀਮ ‘ਚ ਆਤਮਵਿਸ਼ਵਾਸ ਦੀ ਘਾਟ ਨਹੀਂ ਸੀ। ਸਾਰੇ ਖਿਡਾਰੀਆਂ ਨੇ ਬਹੁਤ ਮਿਹਨਤ ਕੀਤੀ ਸੀ ਅਤੇ ਕੋਚਿੰਗ ਸਟਾਫ ਨੇ ਸਾਡੇ ਤੋਂ ਵੀ ਜ਼ਿਆਦਾ ਮਿਹਨਤ ਕੀਤੀ।

Facebook Comment
Project by : XtremeStudioz