Close
Menu

ਸ਼ਾਹਿਦ ਕਪੂਰ ਨੂੰ ਹੈ ਜ਼ਿਆਦਾ ਫਿਲਮਾਂ ਨਾ ਕਰਨ ਦਾ ਦੁੱਖ

-- 15 September,2013

images (1)

ਨਵੀਂ ਦਿੱਲੀ – ਬਾਲੀਵੁੱਡ ‘ਚ ਇਕ ਦਹਾਕੇ ਬਿਤਾਉਣ ਤੋਂ ਬਾਅਦ ਅਭਿਨੇਤਾ ਸ਼ਾਹਿਦ ਕਪੂਰ ਆਪਣੇ ਹੁਣ ਤੱਕ ਦੇ ਕਰੀਅਰ ਨੂੰ ਲੈ ਕੇ ਖੁਸ਼ ਹਨ ਪਰ ਉਨ੍ਹਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਉਨ੍ਹਾਂ ਨੇ ਪਿਛਲੇ 10 ਸਾਲਾ ਤੋਂ ਜ਼ਿਆਦਾ ਫਿਲਮਾਂ ਨਹੀਂ ਕੀਤੀਆਂ। 32 ਸਾਲਾ ਅਭਿਨੇਤਾ ਦੀ ਪਹਿਲੀ ਫਿਲਮ ਸਾਲ 2003 ਵਿਚ ਆਈ ਕਾਲਜ ਡਰਾਮਾ ਇਸ਼ਕ ਵਿਸ਼ਕ ਸੀ ਅਤੇ ਹੁਣ ਤੱਕ ਉਨ੍ਹਾਂ ਨੇ ਸਿਰਫ 20 ਫਿਲਮਾਂ ਹੀ ਕੀਤੀਆਂ ਹਨ। ਸ਼ਾਹਿਦ ਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਵੱਡੇ ਪਰਦੇ ਦੇ ਜ਼ਰੀਏ ਦਰਸ਼ਕਾਂ ਤੋਂ ਹੋਰ ਜ਼ਿਆਦਾ ਰੂਬਰੂ ਹੋਣਾ ਚਾਹੀਦਾ ਤਾਂ ਕਿ ਉਨ੍ਹਾਂ ਨੂੰ ਸਫਲਤਾ ਦੇ ਨੇੜੇ ਲਿਆਂਦਾ ਜਾ ਸਕੇ। ਉਨ੍ਹਾਂ ਕਿਹਾ ਕਿ ਮੇਰੀ ਗਲਤੀ ਇਹ ਹੈ ਕਿ ਮੈਂ ਬੇਹੱਦ ਘੱਟ ਕੰਮ ਕੀਤਾ ਹੈ। ਮੈਨੂੰ ਲੱਗਦਾ ਹੈ ਕਿ ਇਹ ਠੀਕ ਨਹੀਂ ਹੈ। ਇਕ ਅਭਿਨੇਤਾ ਦੇ ਤੌਰ ‘ਤੇ ਤੁਹਾਨੂੰ ਇਸ ‘ਚੋਂ ਬਾਹਰ ਨਿਕਲਣਾ ਹੋਵੇਗਾ। ਸ਼ਾਹਿਦ ਨੇ ਦੱਸਿਆ ਕਿ ਮੈਂ 45 ਸਾਲਾ ਦਾ ਨਹੀਂ ਹਾਂ ਅਤੇ ਮੈਂ ਇਸ ਮੁਕਾਮ ‘ਤੇ ਵੀ ਨਹੀਂ ਹਾਂ ਕਿ ਲੋਕ ਮੇਰੇ 20 ਸਾਲ ਦੇ ਕੰਮ ਨੂੰ ਦੇਖਣ। ਇਸ ਲਈ ਮੈਨੂੰ ਲੱਗਦਾ ਹੈ ਕਿ ਦਰਸ਼ਕਾਂ ਦੇ ਸਾਹਮਣੇ ਆਪਣੇ ਆਪ ਨੂੰ ਪੇਸ਼ ਕਰਨਾ ਹੀ ਮਹੱਤਵ ਰੱਖਦਾ ਹੈ। ਸ਼ਾਹਿਦ ਨੇ ਆਪਣੇ ਕਰੀਅਰ ‘ਚ ਕਾਫੀ ਉਤਾਰ ਚੜ੍ਹਾਅ ਦੇਖੇ ਹਨ। ਉਨ੍ਹਾਂ ਨੇ ਆਪਣੀ ਪਹਿਲੀ ਫਿਲਮ ਨਾਲ ਸਫਲਤਾ ਦਾ ਸਵਾਦ ਚੱਖਿਆ ਸੀ ਪਰ ਸਾਲ 2006 ਦੀ ਫਿਲਮ ਵਿਵਾਹ ਤੱਕ ਉਹ ਇਸ ਨੂੰ ਬਰਕਰਾਰ ਨਹੀਂ ਰੱਖ ਸਕੇ।

Facebook Comment
Project by : XtremeStudioz