Close
Menu

ਸ਼ਾਹਿਦ ਦੇ ਨਾਲ ਡਾਂਸ ਕਰਨਾ ਕਾਫੀ ਔਖਾ – ਇਲਿਆਨਾ

-- 17 September,2013

download33

ਮੁੰਬਈ – ਦੱਖਣੀ ਭਾਰਤੀ ਫਿਲਮਾਂ ਦੀ ਮਸ਼ਹੂਰ ਅਭਿਨੇਤਰੀ ਇਲਿਆਨਾ ਡਿਕਰੂਜ਼ ਦਾ ਕਹਿਣਾ ਹੈ ਕਿ ਸ਼ਾਹਿਦ ਕਪੂਰ ਦੇ ਨਾਲ ਡਾਂਸ ਕਰਨਾ ਕਾਫੀ ਔਖਾ ਕੰਮ ਹੈ। ਸਾਲ 2012 ਵਿਚ ਆਈ ਫਿਲਮ ਬਰਫੀ ਨਾਲ ਬਾਲੀਵੁੱਡ ‘ਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਇਲਿਆਨਾ ਦੀ ਹੁਣ ਫਟਾ ਪੋਸਟਰ ਨਿਕਲਾ ਹੀਰੋ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ‘ਚ ਇਲਿਆਨਾ ਨੇ ਸ਼ਾਹਿਦ ਦੇ ਓਪੋਜ਼ਿਟ ਕੰਮ ਕੀਤਾ ਹੈ। ਇਲਿਆਨਾ ਨੇ ਕਿਹਾ ਕਿ ਸ਼ਾਹਿਦ ਦੇ ਨਾਲ ਇਸ ਫਿਲਮ ‘ਚ ਡਾਂਸ ਕਰਨਾ ਮੇਰੇ ਲਈ ਬੇਹੱਦ ਔਖਾ ਰਿਹਾ ਹੈ। ਇਲਿਆਨਾ ਨੇ ਕਿਹਾ ਕਿ ਮੈਂ ਸ਼ਾਹਿਦ ਦੇ ਨਾਲ ਡਾਂਸ ਕਰਨ ਨੂੰ ਲੈ ਕੇ ਬੇਹੱਦ ਨਰਵਸ ਸੀ। ਮੈਂ ਅਜਿਹਾ ਮਹਿਸੂਸ ਕਰਦੀ ਹਾਂ ਕਿ ਸ਼ਾਹਿਦ ਚੰਗੇ ਡਾਂਸਰ ਹਨ। ਉਨ੍ਹਾਂ ਦੇ ਨਾਲ ਕੰਮ ਕਰਨਾ ਮੇਰੇ ਲਈ ਬੇਹੱਦ ਔਖਾ ਰਿਹਾ ਹੈ। ਇਕ ਸਵਾਲ ਦੇ ਜਵਾਬ ਵਿਚ ਇਲਿਆਨਾ ਨੇ ਕਿਹਾ ਕਿ ਦੱਖਣੀ ਭਾਰਤੀ ਫਿਲਮ ਅਤੇ ਬਾਲੀਵੁੱਡ ਦੀ ਫਿਲਮਾਂ ਵਿਚ ਕੁਝ ਅੰਤਰ ਹੁੰਦਾ ਹੈ ਪਰ ਇਹ ਨਿਰਦੇਸ਼ਕ ਉਪਰ ਹੁੰਦਾ ਹੈ। ਮੈਂ ਬਾਲੀਵੁੱਡ ਵਿਚ ਵੀ ਆਪਣੇ ਆਪ ਨੂੰ ਫਿੱਟ ਕਰਨ ਦੀ ਕੋਸ਼ਿਸ਼ ਕਰਾਂਗੀ।

Facebook Comment
Project by : XtremeStudioz