Close
Menu

ਸ਼ੂਗਰ ਦੇ ਮਰੀਜ਼ਾਂ ਲਈ ਅੱਗੇ ਆਈ ਮਾਧੁਰੀ

-- 10 November,2013

120_madhuri-dixit_thumb_bollyਮੁੰਬਈ ,10 ਨਵੰਬਰ (ਦੇਸ ਪ੍ਰਦੇਸ ਟਾਈਮਜ਼)-ਅਦਾਕਾਰਾ ਮਾਧੁਰੀ ਦੀਕਸ਼ਿਤ ਸ਼ੂਗਰ ਦੇ ਮਰੀਜ਼ਾਂ ਲਈ ਸ਼ੁਰੂ ਕੀਤੀ ਗਈ ਪਹਿਲ ‘ਵਟ ਸਟੈੱਪ ਵਿਲ ਯੂ ਟੇਕ ਟੁਡੇ’ ਵਿਚ ਸ਼ਾਮਲ ਹੋ ਗਈ ਹੈ। ਇਸ ਪਹਿਲ ਦਾ ਉਦੇਸ਼ ਸ਼ੂਗਰ ਦੇ ਮਰੀਜ਼ਾਂ ਵਿਚ ਇਕਜੁੱਟਤਾ ਲਿਆਉਣਾ ਹੈ। ਮਾਧੁਰੀ ਨੇ ਕਿਹਾ ਕਿ ਸ਼ੂਗਰ ਨੂੰ ਚੁਣੌਤੀ ਦੇਣ ਲਈ ਮੇਰਾ ਹਥਿਆਰ ਡਾਂਸ ਹੈ। ਮੇਰਾ ਮੰਨਣਾ ਹੈ ਕਿ ਇਹ ਲੋਕਾਂ ਨੂੰ ਜੋੜਦਾ ਹੈ। ਸ਼ੂਗਰ ਬਾਰੇ ਜਾਗਰੂਕਤਾ ਲਿਆਉਣਾ, ਨਿਵਾਰਣ ਅਤੇ ਇਸਦਾ ਪ੍ਰਬੰਧ ਬੇਹੱਦ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਮੈਂ ਇਸ ਡਾਂਸ ਸਟੈੱਪ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਇਸ ਅੰਦੋਲਨ ਵਿਚ ਸ਼ਾਮਲ ਹੋਣ ਲਈ ਕਿਹਾ ਹੈ।

Facebook Comment
Project by : XtremeStudioz