Close
Menu

ਸ਼੍ਰੀਲੰਕਾ ‘ਚ ਰਾਸ਼ਟਰਮੰਡਲ ਬੈਠਕ ਦਾ ਬਾਈਕਾਟ ਕਰਨਗੇ ਮਾਰੀਸ਼ਸ ਦੇ ਪ੍ਰਧਾਨਮੰਤਰੀ

-- 12 November,2013

ਮਾਰੀਸ਼ਸ ਦੇ ਪ੍ਰਧਾਨਮੰਤਰੀ ਨਵੀਨ ਚੰਦਰ ਰਾਮਗੁਲਾਮ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਇਸ ਹਫਤੇ ਸ਼੍ਰੀਲੰਕਾ ‘ਚ ਹੋਣ ਵਾਲੀ ਰਾਸ਼ਟਰਮੰਡਲ ਦੇਸ਼ਾਂ ਦੀ ਸਿਖਰ ਬੈਠਕ ਦਾ ਬਾਈਕਾਟ ਕਰਨਗੇ ਕਿਉਂਕਿ ਮੇਜ਼ਬਾਨ ਦੇਸ਼ ਦਾ ਮਨੁੱਖੀ ਅਧਿਕਾਰੀ ਸਬੰਧੀ ਰਿਕਾਰਡ ਚੰਗਾ ਨਹੀਂ ਹੈ। ਮਾਰੀਸ਼ਸ ਦੀ ਤਰ੍ਹਾਂ ਭਾਰਤ ਦੇ ਪ੍ਰਧਾਨ ਮੰਤਰੀ ਵੀ ਇਸ ਬੈਠਕ ‘ਚ ਹਿੱਸਾ ਨਹੀਂ ਲੈ ਰਹੇ ਹਨ। ਇਸ ਬੈਠਕੇ ‘ਚ ਭਾਰਤੀ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਸ਼ਿਰਕਤ ਕਰਨਗੇ। ਕੈਨੇਡਾ ਇਸ ਬੈਠਕ ਦਾ ਪੂਰੀ ਤਰ੍ਹਾਂ ਬਾਈਕਾਟ ਕਰ ਰਿਹਾ ਹੈ। ਰਾਮਗੁਲਾਮ ਨੇ ਮਾਰੀਸ਼ਸ ਦੀ ਸੰਸਦ ‘ਚ ਕਿਹਾ ਕਿ ਸ਼੍ਰੀਲੰਕਾ ‘ਚ ਮਨੁੱਖੀ ਅਧਿਕਾਰ ਦੇ ਸਨਮਾਨ ‘ਚ ਤਰੱਕੀ ਦੀ ਕਮੀ ਨੂੰ ਦੇਖਦੇ ਹੋਏ ਪ੍ਰਭੂਸੱਤਾ ਸੰਪਨ ਮਾਰੀਸ਼ਸ ਨੇ ਇਹ ਫੈਸਲਾ ਕੀਤਾ ਹੈ।

Facebook Comment
Project by : XtremeStudioz