Close
Menu

ਸ਼੍ਰੀਸੰਥ ‘ਤੇ ਪਾਬੰਦੀ ਕੁਦਰਤੀ ਨਿਆਂ ਦੇ ਸਿਧਾਂਤ ਦੇ ਖਿਲਾਫ : ਵਕੀਲ

-- 15 September,2013

Srisanth

ਨਵੀਂ ਦਿੱਲੀ-15 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਵਕੀਲ ਰੇਬੇਕਾ ਜਾਨ ਨੇ ਆਪਣੇ ਮੁਵਕਿੱਲ ਐੱਸ. ਸ਼੍ਰੀਸੰਤ ‘ਤੇ ਲੱਗੀ ਸਾਰੀ ਉਮਰ ਦੀ ਪਾਬੰਦੀ ਨੂੰ ‘ਅਜੀਬ’ ਕਰਾਰ ਦਿੰਦੇ ਹੋਏ ਕਿਹਾ ਕਿ ਸ਼੍ਰੀਸੰਥ ਬੀ. ਸੀ. ਸੀ. ਆਈ. ਦੇ ਫੈਸਲੇ ਨੂੰ ਅਦਾਲਤ ‘ਚ ਚੁਣੌਤੀ ਦੇਵੇਗਾ ਕਿਉਂਕਿ ਇਹ ਪੂਰੀ ਤਰ੍ਹਾਂ ਨਾਲ ਕੁਦਰਤੀ ਨਿਆਂ ਦੇ ਸਿਧਾਂਤ ਦੇ ਖਿਲਾਫ ਹੈ। ਬੀ. ਸੀ. ਸੀ. ਆਈ. ਨੇ ਆਈ. ਪੀ. ਐੱਲ. ਦੀ ਅੰਦਰੂਨੀ ਚਾਂਜ ਵਿਚ ਸ਼੍ਰੀਸੰਥ ਨੂੰ ਸਪਾਟ ਫਿਕਸਿੰਗ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਉਨ੍ਹਾਂ ‘ਤੇ ਸਾਰੀ ਉਮਰ ਦੇ ਲਈ ਰੋਕ ਲਗਾਉਣ ਦਾ ਫੈਸਲਾ ਕੀਤਾ ਹੈ। ਬੋਰਡ ਦੇ ਭ੍ਰਿਸ਼ਟਾਚਾਰ ਰੋਕੂ ਅਤੇ ਸੁਰੱਖਿਆ ਇਕਾਈ ਦੇ ਪ੍ਰਮੁੱਖ ਰਵੀ ਸਵਾਨੀ ਨੇ ਇਹ ਜਾਂਚ ਕੀਤੀ ਸੀ। ਰੇਬੇਕਾ ਨੇ ਕਿਹਾ ਕਿ ਇਹ ਜਾਂਚ ਦਿੱਲੀ ਪੁਲਸ ਦੇ ਮੈਂਬਰਾਂ ਦੇ ਨਾਲ ਨਿਜੀ ਗੱਲਬਾਤ ਅਤੇ ਪੁਲਸ ਵੱਲੋਂ ਸੈਸ਼ਨ ਅਦਾਲਤ ‘ਚ ਦਾਇਰ ਚਾਰਜਸ਼ੀਟ ਤੋਂ ਲਈ ਗਈ ਸਮੱਗਰੀ ਦੇ ਅਧਾਰ ‘ਤੇ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਅਜਿਹਾ ਹੈ ਤਾਂ ਉਨ੍ਹਾਂ ਨੂੰ ਇਹ ਨਿਰਧਾਰਤ ਕਰਨ ਤੋਂ ਪਹਿਲਾ ਅਦਾਲਤ ਦਾ ਇੰਤਜ਼ਾਰ ਕਰਨਾ ਚਾਹੀਦਾ ਕਿ ਇਸ ‘ਚ ਕੋਈ ਕਾਨੂੰਨੀ ਕਾਰਵਾਈ ਹੋਵੇਗੀ ਜਾਂ ਨਹੀਂ। ਰੇਬੇਕਾ ਨੇ ਕਿਹਾ ਕਿ ਉਨ੍ਹਾਂ ਨੇ (ਸਵਾਨੀ ਦੀ ਜਾਂਚ) ਦਿੱਲੀ ਪੁਲਸ ਦੇ ਮੈਂਬਰਾਂ ਦੇ ਨਾਲ ਗੱਲਬਾਤ ਨੂੰ ਆਧਾਰ ਬਣਾਇਆ ਹੈ ਜਿਨ੍ਹਾਂ ਵਿਚ ਉਨ੍ਹਾਂ ਨੇ ਕਿਹਾ ਕਿ ਸ਼੍ਰੀਸੰਥ ਅਤੇ ਕ੍ਰਿਕਟ ਸਮੁਦਾਇ ਦੇ ਹੋਰ ਮੈਂਬਰਾਂ ਨੇ ਉਨ੍ਹਾਂ ਦੇ ਸਾਹਮਣੇ ਸਪਾਟ ਫਿਕਸਿੰਗ ਦੀ ਗੱਲ ਕਬੂਲੀ ਹੈ। ਇਹ ਬਹੁਤ ਹੀ ਅਸਪਸ਼ਟ ਰਿਪੋਰਟ ਹੈ।

Facebook Comment
Project by : XtremeStudioz