Close
Menu

ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਬਰੈਂਪਟਨ ਵਿਖੇ ਕਾਨਫਰੰਸ ਅੱਜ

-- 12 September,2013

download (1)

ਕੈਨੇਡਾ –12 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ 12 ਤਰੀਕ ਨੂੰ ਹੋਣ ਵਾਲੀ ਕਾਨਫਰੰਸ ਲਈ ਲੋਕਾਂ ਵਿਚ ਬਹੁਤ ਉਤਸ਼ਾਹ ਹੈ ਅਤੇ ਲੋਕ ਆਪਣੇ ਚਹੇਤੇ ਲੀਡਰਾਂ ਨਾਲ ਵਿਚਾਰ ਸਾਂਝੇ ਕਰਨ ਲਈ ਕਾਨਫਰੰਸ ਵਿਚ ਪਹੁੰਚਣਗੇ ਤੇ ਇਹ ਕਾਨਫਰੰਸ ਇਕ ਕਾਮਯਾਬ  ਕਾਨਫਰੰਸ ਹੋਵੇਗੀ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਬਾਦਲ (ਕੈਨੇਡਾ) ਦੇ ਕਰਨ ਸਿੰਘ ਘੁਮਾਣ ਕੌਮੀ ਜਥੇਬੰਦਕ ਸਕੱਤਰ ਨੇ ਜਗ ਬਾਣੀ ਨੂੰ ਜਾਣਕਾਰੀ ਦਿੰਦੇ  ਹੋਏ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਵਿਚ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਮੈਂਬਰ ਪਾਰਲੀਮੈਂਟ, ਸਿਕੰਦਰ ਸਿੰਘ ਮਲੂਕਾ ਸਿੱਖਿਆ ਮੰਤਰੀ, ਸਰਬਣ ਸਿੰਘ ਫਿਲੌਰ ਸੱਭਿਆਚਾਰ ਮੰਤਰੀ, ਦਲਜੀਤ ਸਿੰਘ ਚੀਮਾ ਮੈਂਬਰ ਪਾਰਲੀਮੈਂਟ ਵਿਸ਼ੇਸ਼ ਤੌਰ ‘ਤੇ ਪਹੁੰਚ ਰਹੇ ਹਨ ਅਤੇ ਇਸ ਨੂੰ ਲੈ ਕੇ ਸਮੂਹ ਪਾਰਟੀ ਅਹੁਦੇਦਾਰਾਂ ਨੇ ਕੈਨੇਡਾ ਦੇ ਪੰਜਾਬੀਆਂ ਨੂੰ ਇਸ ਕਾਨਫਰੰਸ ਵਿਚ ਪਹੁੰਚ ਕੇ ਆਪਣੇ ਵਤਨ ਦੇ ਅਧੂਰੇ ਕੰਮ ਤੇ ਹੋਰ ਜਾਣਕਾਰੀ ਲੈਣ-ਦੇਣ ਬਾਰੇ ਕਿਹਾ ਗਿਆ ਹੈ ਤੇ ਪਾਰਟੀ ਦੇ ਪਹੁੰਚ ਰਹੇ ਸੀਨੀਅਰ ਲੀਡਰ ਕੈਨੇਡਾ ਦੇ ਪੰਜਾਬੀਆਂ ਨਾਲ ਮਿਲ ਕੇ ਉਨ੍ਹਾਂ ਦੇ ਕੰਮਾਂ ਤੇ ਮੰਗਾਂ ਨੂੰ ਸੁਣ ਕੇ ਹੱਲ ਕਰਨ ਦਾ ਉਪਰਾਲਾ ਕਰਨਗੇ ਅਤੇ ਜੋ ਕੰਮ ਪਾਰਟੀ ਹਾਈਕਮਾਂਡ ਤੱਕ ਹੋਵੇਗਾ, ਇਸ ਸਭ ਦੀ ਜਾਣਕਾਰੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦੇਣਗੇ। ਉਨ੍ਹਾਂ ਕਿਹਾ ਕਿ ਇਹ ਕਾਨਫਰੰਸ ਜੋ ਸ਼ਾਮ 4 ਵਜੇ ਬਰਂੈਪਟਨ ਵਿਚ ਹੋ ਰਹੀ ਹੈ, ਵਿਚ ਲੋਕ ਭਾਰੀ ਮਾਤਰਾ ਵਿਚ ਪਹੁੰਚ ਰਹੇ ਹਨ। ਇਸ ਸਮੇਂ ਪਾਰਟੀ ਦੇ ਸੀਨੀਅਰ ਲੀਡਰ ਹਰਬਿੰਦਰ ਸਿੰਘ ਬਾਸੀ ਪਾਰਟੀ ਪ੍ਰਧਾਨ, ਇੰਦਰਜੀਤ ਸਿੰਘ ਧੁੱਗਾ, ਹਰਦਿਆਲ ਸਿੰਘ ਵਾਈਸ ਪ੍ਰਧਾਨ, ਮਨਜੀਤ ਸਿੰਘ ਘੋਤਰਾ, ਗੁਰਪ੍ਰੀਤ ਸਿੰਘ ਢੀਂਡਸਾ, ਰਾਜਵਿੰਦਰ ਸਿੰਘ ਗਿੱਲ, ਕੰਵਲਜੀਤ ਸਿੰਘ, ਗਗਨਦੀਪ ਸਿੰਘ ਰਿਆੜ, ਪਰਮਿੰਦਰ ਸਿੰਘ, ਦਾਤਾਰ ਸਿੰਘ ਚਹਿਲ, ਜਗਰੂਪ ਸਿੰਘ , ਰਣਥੀਰ ਸਿੰਘ ਸੰਧੂ, ਪੁਸ਼ਵਿੰਦਰ ਸਿੰਘ ਘੋਤਰਾ, ਅਮਰ ਸਿੰਘ ਭੁੱਲਰ ਹਮਦਰਦ ਗਰੁੱਪ, ਹਰਨੇਕ ਸਿੰਘ ਬੁੱਟਰ ਬਖੂਹਾ ਆਦਿ ਹਾਜ਼ਰ ਸਨ।

Facebook Comment
Project by : XtremeStudioz