Close
Menu

ਸ਼੍ਰੋਮਣੀ ਅਕਾਲੀ ਦਲ ਵਿਚ ਚੁਣੌਤੀ ਰਹਿਤ ਨੇਤਾ ਵਜੋਂ ਉਭਰੇ ਸੁਖਬੀਰ ਬਾਦਲ

-- 02 September,2013

sukhbir badal story photo

ਚੰਡੀਗੜ•, 2 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਦੀਆਂ ਵਰਤਮਾਨ ਰਾਜਨੀਤਿਕ ਪਰਿਸਥਿਤੀਆਂ ਅੰਦਰ ਸੁਖਬੀਰ ਸਿੰਘ ਬਾਦਲ ਦਾ ਸਿਆਸੀ ਸਿੱਕਾ ਹਰ ਪਾਸੇ ਪੂਰੀ ਤਰ•ਾਂ ਜੰਮਿਆ ਹੋਇਆ ਹੈ। ਸੁਖਬੀਰ ਬਾਦਲ ਦੀ ਸਿਆਸੀ ਤਾਕਤ ਨੂੰ ਨਾ ਤਾਂ ਪਾਰਟੀ ਦੇ ਅੰਦਰੋਂ ਅਤੇ ਨਾ ਹੀ ਰਾਜਨੀਤਿਕ ਵਿਰੋਧੀ ਖੇਮਿਆਂ ਵਿਚੋਂ ਕੋਈ ਵੱਡੀ ਚੁਣੌਤੀ ਮਿਲ ਰਹੀ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਸੁਖਬੀਰ ਬਾਦਲ ਸੂਬੇ ਦੀ ਰਾਜਨੀਤੀ ਅਤੇ ਸ਼੍ਰੋਮਣੀ ਅਕਾਲੀ ਦਲ ਵਿਚ ਚੁਣੌਤੀ ਰਹਿਤ ਨੇਤਾ ਵਜੋਂ ਉਭਰ ਚੁੱਕੇ ਹਨ। ਜਿਸ ਕਰਕੇ ਉਨ•ਾਂ ਦਾ ਦੂਜੀ ਵਾਰ ਸ਼੍ਰੋਮਣੀ ਅਕਾਲੀ ਦਲ ਵਿਚ ਪ੍ਰਧਾਨ ਚੁਣਿਆ ਜਾਣਾ ਸਿਰਫ ਇੱਕ ਰਸਮੀ ਕਾਰਵਾਈ ।
ਸੁਖਬੀਰ ਬਾਦਲ ਲਈ ਅੱਜ ਪੰਜਾਬ ਦੀਆਂ ਸਿਆਸੀ ਗਲੀਆਂ ਸੁੰਨੀਆਂ ਹੋਣ ਬਰਾਬਰ ਹਨ ਜਿੱਥੇ ਹਰ ਪਾਸੇ ਛੋਟੇ ਬਾਦਲ ਦੀ ਤੂਤੀ ਬੋਲਦੀ ਹੈ। ਪੰਜਾਬ ਵਿਚ ਜਿੱਥੇ ਕਾਂਗਰਸ, ਬਸਪਾ, ਭਾਜਪਾ ਸਮੇਤ ਖੱਬੇ ਪੱਖੀ ਪਾਰਟੀਆਂ ਅੰਦਰ ਅੱਗੇ ਵੱਧਣ ਵਾਲੇ ਪਾਰਟੀ ਲੀਡਰਾਂ ਦੀਆਂ ਲੱਤਾਂ ਖਿੱਚਣ ਵਾਲਾ ਸੱਭਿਆਚਾਰ ਸਿਖਰਾਂ ਉਤੇ ਚੱਲ ਰਿਹਾ ਹੈ ਉਥੇ ਸ਼੍ਰੋਮਣੀ ਅਕਾਲੀ ਦਲ ਇੱਕ ਅਜਿਹੀ ਪਾਰਟੀ ਹੈ, ਜਿਸ ਅੰਦਰ ਪਾਰਟੀ ਪ੍ਰਧਾਨ ਨੂੰ ਅੱਗੇ ਵੱਧਣ ਲਈ ਹਰ ਪੱਧਰ ਉਤੇ ਭਰਵਾਂ ਸਮਰੱਥਨ ਰਿਹਾ ਹੈ। ਕਾਂਗਰਸ ਪਾਰਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਜਿੱਥੇ ਪਾਰਟੀ ਅੰਦਰ ਅੰਦਰੂਨੀ ਤੇ ਬਾਹਰੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਆਏ ਦਿਨ ਪਾਰਟੀ ਅੰਦਰ ਬਗਾਵਤੀ ਸੁਰਾ ਉਚੀਆਂ ਹੋ ਰਹੀਆਂ ਹਨ ਉਥੇ ਸ਼੍ਰੋਮਣੀ ਅਕਾਲੀ ਦਲ ਵਿਚ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਪਾਰਟੀ ਅੰਦਰ ਉਠਣ ਵਾਲੀਆਂ ਬਗਾਵਤੀ ਸੁਰਾ ਦੀ ਗਿਣਤੀ ਲਗਭਗ ਖਤਮ ਹੋ ਕੇ ਰਹਿ ਗਈ ਹੈ। ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਅਤੇ ਯੂਥ ਅਕਾਲੀ ਦੇ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਅਕਾਲੀ ਦਲ ਦੇ ਪ੍ਰਧਾਨ ਦੀਆਂ ਮਜ਼ਬੂਤ ਸਿਆਸੀ ਬਾਹਾਂ ਬਣ ਚੁੱਕੀਆਂ ਹਨ। ਜਿਨ•ਾਂ ਨੇ ਆਪਣੇ-ਆਪਣੇ ਖੇਤਰਾਂ ਵਿਚ ਜ਼ਮੀਨੀ ਪੱਧਰ ਉਤੇ ਸਿਆਸੀ ਪਛਾਣ ਬਣਾ ਕੇ ਸੁਖਬੀਰ ਬਾਦਲ ਨੂੰ ਮਜ਼ਬੂਤ ਕੀਤਾ ਹੈ। ਅਕਾਲੀ ਸੁਪਰੀਮੋ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੁਮੁੱਚੀ ਟੀਮ ਦੀ ਸਰਪ੍ਰਸਤੀ ਕਰਦੇ ਹੋਏ ਸੁਖਬੀਰ ਦਾ ਸਿਆਸੀ ਖੇਤਰ ਵਿਚ ਮਾਰਗ ਦਰਸ਼ਨ ਕਰਕੇ ਉਨ•ਾਂ ਦੀ ਕੌਮੀ ਰਾਜਨੀਤੀ ਵਿਚ ਵੀ ਪਛਾਣ ਬਣਾਉਣ ਵਿਚ ਲੱਗੇ ਹੋਏ ਹਨ।

ਸ਼੍ਰੋਮਣੀ ਅਕਾਲੀ ਦਲ ਦਾ ਜਨਰਲ ਡੈਲੀਗੇਟ ਇਜਲਾਸ ਕੱਲ

ਪ੍ਰਾਪਤ ਜਾਣਕਾਰੀ ਅਨੁਸਾਰ ਪਾਰਟੀ ਦੇ 445 ਡੈਲੀਗੇਟਾਂ ਸੁਖਬੀਰ ਸਿੰਘ ਬਾਦਲ ਦੀ ਚੋਣ ਕਰਨਗੇ।  ਡੈਲੀਗੇਟਾਂ ਨੇ ਉਨ•ਾਂ ਦੀ ਚੋਣ ਉਤੇ ਮੋਹਰ ਲਾਉਣੀ ਹੈ।  ਅਕਾਲੀ ਦਲ ਦੇ 3 ਸਤੰਬਰ ਨੂੰ ਹੋਣ ਵਾਲੇ ਜਨਰਲ ਡੈਲੀਗੇਟ ਇਜਲਾਸ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ।ਚ ਪਾਰਟੀ ਦੇ ਸਕੱਤਰ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟ ਇਜਲਾਸ 3 ਸਤੰਬਰ ਨੂੰ ਸਵੇਰੇ 11 ਵਜੇ ਤੇਜਾ ਸਿੰਘ ਸਮੁੰਦਰੀ ਹਾਲ, ਸ਼੍ਰੀ ਅੰਮ੍ਰਿਤਸਰ ਵਿਖੇ ਹੋਵੇਗਾ, ਜਿਸ ਵਿੱਚ ਪੰਜਾਬ ਤੋਂ ਇਲਾਵਾ ਬਾਕੀ ਰਾਜਾਂ ਵਿੱਚੋਂ ਚੁਣੇ ਹੋਏ ਡੈਲੀਗੇਟ ਹਿੱਸਾ ਲੈਣਗੇ, ਜਿਨਾਂ ਦੀ ਚੋਣ ਮੁਕੰਮਲ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਇਸ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀਆਂ ਜਥੇਬੰਦਕ ਚੋਣਾਂ ਦਾ ਕੰਮ ਮੁਕੰਮਲ ਹੋ ਗਿਆ ਹੈ।
-ਵਿਧਾਨ ਸਭਾ, ਲੋਕ ਸਭਾ, ਐਸਜੀਪੀਸੀ, ਦਿੱਲੀ ਕਮੇਟੀ ਦੀਆਂ ਚੋਣਾਂ ‘ਚ ਸਿੱਕਾ ਜਮਾਇਆ
-ਅੱਧੀ ਦਰਜਨ ਉਪ ਚੋਣਾਂ ਵੀ ਕੀਤੀਆਂ ਫਤਿਹ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਉਨ•ਾਂ ਦੀ ਪ੍ਰਧਾਨਗੀ ਹੇਠ ਜਿੰਨੀਆਂ ਵੀ ਹੁਣ ਤੱਕ ਜਨਰਲ ਅਤੇ ਉਪ ਚੋਣਾਂ ਲੜੀਆਂ ਗਈਆਂ ਉਨ•ਾਂ ਸਾਰੀਆਂ ਵਿਚ ਵੱਡੀਆਂ ਜਿੱਤਾਂ ਪ੍ਰਾਪਤ ਕਰਕੇ ਆਪਣੇ ਸਿਆਸੀ ਵਿਰੋਧੀਆਂ ਤੋਂ ਲੋਹਾ ਮਨਵਾ ਲਿਆ ਹੈ। ਅਕਾਲੀ ਦਲ ਦੀ ਟਕਸਾਲੀ ਅਤੇ ਨਵੀਂ ਉਭਰੀ ਸਮੁੱਚੀ ਲੀਡਰਸ਼ਿਪ ਨੇ ਸੁਖਬੀਰ ਬਾਦਲ ਦੀ ਇਕ ਯੋਗ ਜਰਨੈਲ ਵਜੋਂ ਲੋਹਾ ਮੰਨ ਲਿਆ ਹੈ।
ਸੁਖਬੀਰ ਬਾਦਲ ਦੇ ਜਨਵਰੀ 2008 ਤੋਂ ਪ੍ਰਧਾਨ ਬਣਨ ਮਗਰੋਂ ਉਨ•ਾਂ ਦੀ ਪ੍ਰਧਾਨਗੀ ਹੇਠ ਹੁਣ ਤੱਕ ਲੜੀਆਂ ਗਈਆਂ ਜਨਰਲ ਚੋਣਾਂ ਲੋਕ ਸਭਾ ਚੋਣ 2009, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 2011, ਪੰਜਾਬ ਵਿਧਾਨ ਸਭਾ ਚੋਣਾਂ 2012 ਅਤੇ 2013 ਵਿਚ ਦਿੱਲੀ ਗੁਰਦੁਆਰਾ ਮੈਨੇਜ਼ਮੈਂਟ ਕਮੇਟੀ ਦੀਆਂ ਚੋਣਾਂ ਤੋਂ ਇਲਾਵਾ ਅੱਧੀ ਦਰਜਨ ਉਪ ਚੋਣਾਂ ਜਿਨ•ਾਂ ਵਿਚ ਅੰਮ੍ਰਿਤਸਰ ਦੱਖਣੀ, ਨੂਰਮਹਿਲ, ਬਨੂੜ, ਕਾਹਨੂੰਵਾਨ, ਜਲਾਲਬਾਦ ਅਤੇ ਮੋਗਾ ਹਲਕਿਆਂ ਵਿਚ ਆਪਣੇ ਵਿਰੋਧੀਆਂ ਨੂੰ ਹਰਾ ਕੇ ਜਿੱਤਾਂ ਵਾਲੇ ਝੰਡੇ ਗੱਡੇ। ਲੋਕ ਸਭਾ ਚੋਣਾਂ ਸਾਲ 2009 ਵਿਚ ਸਥਾਪਤੀ ਵਿਰੋਧੀ ਲਹਿਰ ਨੂੰ ਰੋਕਦੇ ਹੋਏ ਸੁਖਬੀਰ ਬਾਦਲ ਦੀ ਅਗਵਾਈ ਵਿਚ ਪੰਜਾਬ ਦੀਆਂ 12 ਸੀਟਾਂ ਵਿਚੋਂ 5 ਸੀਟਾਂ ਉਤੇ ਮੁੜ ਜਿੱਤ ਪ੍ਰਾਪਤ ਕਰਕੇ ਅਕਾਲੀ ਦਲ ਨੇ ਆਪਣੀ ਸਰਕਾਰ ਦੀ ਸ਼ਾਖ ਨੂੰ ਬਚਾਉਣ ਵਿਚ ਸਫਲਤਾ ਪ੍ਰਾਪਤ ਕੀਤੀ ਜਿਸ ਸਕਦਾ 2012 ਦੀਆਂ ਜਨਰਲ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੂੰ ਮੁੜ ਇਤਿਹਾਸਕ ਜਿੱਤ ਪ੍ਰਾਪਤ ਹੋਈ।
ਮੋਗਾ ਜ਼ਿਮਨੀ ਚੋਣ ਦਾ ਮੁੱਦਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਜੀਵਨ ਦਾ ਇਕ ਜ਼ੌਖਮ ਭਰਿਆ ਕਦਮ ਸੀ ਜਿਸ ਨੂੰ ਸਿਆਸੀ ਮਾਹਿਰ ਇਸ ਦੀ ਵੱਡੀ ਭੁੱਲ ਮੰਨ ਰਹੇ ਸਨ। ਪਰ ਸੁਖਬੀਰ ਸਿੰਘ ਬਾਦਲ ਰਣਨੀਤੀ, ਜ਼ਜ਼ਬੇ ਦੀ ਭਾਵਨਾ, ਸੂਝਬੂਝ ਤੇ ਲੜ ਮਰਨ ਦੀ ਸਿਆਸੀ ਸਮਰੱਥਾ ਨੇ ਮੋਗਾ ਚੋਣ ਦੇ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ ।

Facebook Comment
Project by : XtremeStudioz