Close
Menu

ਸਾਂਪਲਾ ਨੇ ਰੱਖਿਆ ਮੰਤਰੀ ਤੇ ਗ੍ਰਹਿ ਮੰਤਰੀ ਨਾਲ ਕੀਤੀ ਮੁਲਾਕਾਤ

-- 10 July,2015

ਹੁਸ਼ਿਆਰਪੁਰ, ਆਦਮਪੁਰ ਏਅਰਫੋਰਸ ਸਟੇਸ਼ਨ ਤੋਂ ਸਿਵਲ ਹਵਾੲੀ ੳੁਡਾਨਾਂ ਸ਼ੁਰੂ ਕਰਵਾਉਣ ਦੀ ਮੰਗ ਸਬੰਧੀ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਰੱਖਿਆ ਮੰਤਰੀ ਮਨੋਹਰ ਪਾਰੀਕਰ ਅਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ੳੁਨ੍ਹਾਂ ਇਸ ਸਬੰਧੀ ਮੰਗ ਪੱਤਰ ਵੀ ਸੌਂਪਿਆ।

ਸ੍ਰੀ ਸਾਂਪਲਾ ਨੇ ਦੱਸਿਆ ਕਿ ਦੋਆਬਾ ਖੇਤਰ ਐਨ.ਆਰ.ਆਈ. ਪੱਟੀ ਮੰਨੀ ਜਾਂਦੀ ਹੈ। ਹਲਕੇ ਦੇ ਲੋਕਾਂ ਨੂੰ ਹਵਾੲੀ ੳੁਡਾਨਾਂ ਲੈਣ ਲਈ ਅੰਮ੍ਰਿਤਸਰ ਜਾਂ ਦਿੱਲੀ ਜਾਣਾ ਪੈਂਦਾ ਹੈ, ਜਿਸ ਲਈ ਉਨ੍ਹਾਂ ਨੂੰ ਕਾਫੀ ਸਫਰ ਤੈਅ ਕਰਨਾ ਪੈਂਦਾ ਹੈ। ਅਾਦਮਪੁਰ ਲੲੀ ਸਿਵਲ ੳੁਡਾਨਾਂ ਦੀ ਮਨਜ਼ੂਰੀ ਮਿਲਣ ਨਾਲ ਦੋਅਾਬੇ ਦੇ ਲੋਕਾਂ ਨੂੰ ਸੁਵਿਧਾ ਮਿਲੇਗੀ। ਉਨ੍ਹਾਂ ਕਿਹਾ ਕਿ ਦੋਆਬੇ ਦੇ ਲੋਕਾਂ ਅਤੇ ਸਨਅਤ ਦੇ ਵਿਕਾਸ ਲਈ ਹਵਾੲੀ ਅੱਡੇ ਦੀ ਵੱਡੀ ਲੋਡ਼ ਹੈ। ਅਾਦਮਪੁਰ ਤੋਂ ਸਿਵਲ ੳੁਡਾਨਾਂ ਸ਼ੁਰੂ ਹੋਣ ਨਾਲ ਦੋਆਬੇ ਦੇ ਲੋਕਾਂ ਨੂੰ ਫਾਇਦਾ ਹੋਵੇਗਾ ਅਤੇ ਸਨਅਤ ਨੂੰ ਵਿਦੇਸ਼ੀ ਗਾਹਕਾਂ ਨੂੰ ਆਪਣੀਆਂ ਇਕਾਈਆਂ ਤੱਕ ਲਿਆਉਣ ਵਿੱਚ ਸੁਵਿਧਾ ਮਿਲੇਗੀ। ਸ੍ਰੀ ਸਾਂਪਲਾ ਨੇ ਦੱਸਿਆ ਕਿ ਸ੍ਰੀ ਰਾਜਨਾਥ ਸਿੰਘ ਨੇ ਇਸ ਮੰਗ ’ਤੇ ਗੰਭੀਰਤਾ ਨਾਲ ਵਿਚਾਰ ਕਰਨ ਦਾ ਭਰੋਸਾ ਦਿੱਤਾ ਹੈ।

Facebook Comment
Project by : XtremeStudioz