Close
Menu

ਸਾਇਨਾ ਤੇ ਕਸ਼ਯਪ ਕੁਆਰਟਰ ਫਾਈਨਲ ‘ਚ ਹਾਰੇ

-- 09 August,2013

saina-nehwal2

ਗਵਾਂਗਝੂ- 9 ਅਗਸਤ (ਦੇਸ ਪ੍ਰਦੇਸ ਟਾਈਮਜ਼)-ਭਾਰਤੀ ਸਟਾਰ ਸਾਇਨਾ ਨੇਹਵਾਲ ਨੂੰ ਇਕ ਵਾਰ ਫਿਰ ਵਿਸ਼ਵ ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਜਦਕਿ ਪੁਰਸ਼ ਸਿੰਗਲ ਵਰਗ ‘ਚ ਪਾਰੂਪੱਲੀ ਕਸ਼ਯਪ ਵੀ ਇਸੇ ਦੌਰ ‘ਚ ਹਾਰ ਗਿਆ। ਸਾਇਨਾ ਨੂੰ ਦੱਖਣੀ ਕੋਰੀਆ ਦੀ ਯੀਓਨ ਜੂ ਬੇਈ ਨੇ 40 ਮਿੰਟਾਂ ‘ਚ 23-21, 21-9 ਨਾਲ ਹਰਾ ਕੇ ਟੂਰਨਾਮੈਂਟ ‘ਚੋਂ ਬਾਹਰ ਕਰ ਦਿੱਤਾ। ਸਾਇਨਾ ਨੂੰ ਚੌਥੀ ਵਾਰ ਇਸ ਵਿਸ਼ਵ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ‘ਚ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ।
ਕਸ਼ਯਪ ਨੇ ਚੀਨ ਦੇ ਪੇਂਗਯੂ ਡੂ ਦੇ ਖਿਲਾਫ ਤਿੰਨ ਗੇਮਾਂ ਤੱਕ ਤਕੜਾ ਸੰਘਰਸ਼ ਕੀਤਾ ਪਰ ਉਹ ਇਕ ਹੋਰ ਉਲਟਫੇਰ ਨੂੰ ਅੰਜ਼ਾਮ ਨਹੀਂ ਦੇ ਸਕਿਆ। ਕਸ਼ਯਪ ਨੂੰ ਇਕ ਘੰਟੇ 15 ਮਿੰਟ ਤੱਕ ਚੱਲੇ ਸੰਘਰਸ਼ ‘ਚ 21-16, 20-22, 15-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

Facebook Comment
Project by : XtremeStudioz