Close
Menu

ਸਾਇਨਾ ਤੇ ਸਿੰਧੂ ਫ੍ਰੈਂਚ ਓਪਨ ਤੋਂ ਬਾਹਰ

-- 25 October,2013

ਪੈਰਿਸ ,25 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)-  ਭਾਰਤੀ ਬੈਡਮਿੰਟਨ ਖਿਡਾਰਨੀਆਂ ਲਈ ਫ੍ਰੈਂਚ ਓਪਨ ਸੀਰੀਜ਼ ਵਿਚ ਅੱਜ ਦਾ ਦਿਨ ਖਰਾਬ ਰਿਹਾ, ਜਿਸ ਵਿਚ ਸਾਇਨਾ ਨੇਹਵਾਲ ਤੇ ਪੀ. ਵੀ. ਸਿੰਧੂ ਦੂਸਰੇ ਰਾਊਂਡ ਵਿਚੋਂ ਬਾਹਰ ਹੋ ਗਈਆਂ। ਚੌਥਾ ਦਰਜਾ ਸਾਇਨਾ ਨੂੰ ਕੋਰੀਆ ਦੀ ਯਿਓਨ ਜੂ ਬਾਈ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ, ਜਦਕਿ ਪੀ. ਵੀ. ਸਿੰਧੂ ਨੂੰ ਸਕਾਟਲੈਂਡ ਗਦੀ ਕਿਰਸਟੀ ਗਿਲਮੋਰ ਤੋਂ ਹਾਰ ਮਿਲੀ। ਪੁਰਸ਼ ਵਰਗ ਵਿਚ ਸ਼੍ਰੀਕਾਂਤ ਤੇ ਜੈਰਾਮ ਵੀ ਦੂਸਰੇ ਰਾਊਂਡ ਵਿਚ ਬਾਹਰ ਹੋ ਗਏ।

Facebook Comment
Project by : XtremeStudioz