Close
Menu

ਸਾਇਨਾ ਦੂਸਰੇ ਅਤੇ ਸ਼੍ਰੀਕਾਂਤ ਤੀਸਰੇ ਨੰਬਰ ਤੇ ਬਰਕਰਾਰ

-- 19 June,2015

ਨਵੀਂ ਦਿੱਲੀ- ਸਾਇਨਾ ਨੇਹਵਾਲ ਅਤੇ ਕਿਦਾਂਬੀ ਸ਼੍ਰੀਕਾਂਤ ਵੀਰਵਾਰ ਨੂੰ ਜਾਰੀ ਤਾਜਾ ਵਿਸ਼ਵ ਬੈਡਮਿੰਟਨ ਰੈਂਕਿੰਗ ਵਿਚ ਕ੍ਰਮਵਾਰ ਦੂਜੇ ਅਤੇ ਤੀਜੇ ਨੰਬਰ ਤੇ ਬਰਕਰਾਰ ਹਨ। ਸਾਇਨਾ ਮਹਿਲਾ ਸਿੰਗਲ ਰੈਂਕਿੰਗ ਵਿਚ 79192 ਅੰਕਾਂ ਦੇ ਨਾਲ ਆਪਣੇ ਦੂਜੇ ਨੰਬਰ ਤੇ ਬਣੀ ਹੋਈ ਹੈ।  ਸਪੇਨ ਦੀ ਕੈਰੋਲੀਨਾ ਮਾਰੀਨ (80612) ਅੰਕਾਂ ਨਾਲ ਪਹਿਲੇ ਨੰਬਰ ਤੇ ਕਾਇਮ ਹੈ ਪਰ ਓਲੰਪਿਕ ਚੈਂਪੀਅਨ ਚੀਨ ਦੀ ਲੀ ਜੁਈਰੁਈ ਲਗਾਤਾਰ ਦੂਜੇ ਹਫਤੇ ਰੈਂਕਿੰਗ ਵਿਚ ਹੇਠਾਂ ਖਿਸਕੀ ਹੈ। ਉਹ ਇਕ ਨੰਬਰ ਹੇਠਾਂ ਖਿਸਕ ਕੇ ਚੌਥੇ ਨੰਬਰ ਤੇ ਪੁੱਜ ਗਈ ਹੈ।

ਥਾਈਲੈਂਡ ਦੀ ਰਤਚਾਨੋਕ ਇੰਤਾਨੋਨ 2 ਨੰਬਰ ਉਪਰ ਉਠ ਕੇ ਤੀਜੇ ਨੰਬਰ ਤੇ ਪੁੱਜ ਗਈ ਹੈ। ਚੀਨ ਦੀ ਵਾਂਗ ਸ਼ਿਜਿਯਾਨ ਇਕ ਨੰਬਰ ਉਪਰ ਉਠ ਕੇ 6ਵੇਂ ਨੰਬਰ ਤੇ ਪੁੱਜ ਗਈ ਹੈ। ਭਾਰਤ ਦੀ ਪੀ.ਵੀ. ਸਿੰਧੂ ਆਪਣੇ 14ਵੇਂ ਨੰਬਰ ਤੇ ਕਾਇਮ ਹੈ।

ਪੁਰਸ਼ ਸਿੰਗਲ ਰੈਂਕਿੰਗ ਵਿਚ ਸ਼੍ਰੀਕਾਂਤ (69164) ਆਪਣੇ ਤੀਜੇ ਨੰਬਰ ਤੇ ਅਤੇ ਪਰੂਪੱਲੀ ਕਸ਼ਯਪ 10ਵੇਂ ਨੰਬਰ ਤੇ ਕਾਇਮ ਹੈ ਜਦ ਕਿ ਐਚ.ਐਸ. ਪ੍ਰਣਯ ਇਕ ਨੰਬਰ ਉਪਰ ਉਠ ਕੇ 12ਵੇਂ ਨੰਬਰ ਤੇ ਪੁੱਜ ਗਏ ਹਨ। ਚੀਨ ਦੇ ਚੇਨ ਲੋਂਗ (94951) ਪਹਿਲੇ ਅਤੇ ਡੈਨਮਾਰਕ ਦੇ ਜਾਨ ਓ ਜੋਗਰੇਨਸਨ (72367) ਦੂਜੇ ਨੰਬਰ ਤੇ ਬਣੇ ਹੋਏ ਹਨ।
ਜਾਪਾਨ ਦੇ ਕੇਂਤੋ ਮੋਮੋਤਾ ਇਕ ਨੰਬਰ ਉਪਰ ਉਠ ਕੇ ਚੌਥੇ ਨੰਬਰ ਤੇ ਪੁੱਜ ਗਏ ਹਨ।  ਪੁਰਸ਼ ਯੁਗਲ ਦੇ ਟਾਪ 25 ਵਿਚ ਕੋਈ ਭਾਰਤੀ ਜੋੜੀ ਸ਼ਾਮਲ ਨਹੀਂ ਹੈ ਜਦ ਕਿ ਮਹਿਲਾ ਯੁਗਲ ਵਿਚ ਜਵਾਲਾ ਗੁੱਟਾ ਅਤੇ ਅਸ਼ਵਨੀ ਪੋਨਪਪਾ 15ਵੇਂ ਨੰਬਰ ਤੇ ਬਰਕਰਾਰ ਹੈ। ਮਿਕਸਡ ਯੁਗਲ ਵਿਚ ਵੀ ਭਾਰਤ ਦੀ ਕੋਈ ਜੋੜੀ ਟਾਪ 25 ਵਿਚ ਨਹੀਂ ਹੈ।

Facebook Comment
Project by : XtremeStudioz