Close
Menu

ਸਾਇਨਾ ਦੇ ਬਾਇਓਪਿਕ ਆਫਰ ਨੂੰ ਲੈ ਦੀਪਿਕਾ ਨੇ ਕੀਤਾ ਖੁਲਾਸਾ

-- 07 May,2017
ਨਵੀਂ ਦਿੱਲੀ— ਬਾਲੀਵੁੱਡ ਮਸ਼ਹੂਰ ਅਭਿਨੇਤਰੀ ਦੀਪਿਕਾ ਪਾਦੂਕੋਣ ਦਾ ਕਹਿਣਾ ਹੈ ਕਿ, ”ਮੈਨੂੰ ਬੈਡਮਿੰਟਨ ਚੈਮਪਿਅਨ ਸਾਇਨਾ ਨਹਿਵਾਲ ਦੀ ਬਾਓਪਿਕ ਲਈ ਕੋਈ ਆਫਰ ਆਇਆ ਹੀ ਨਹੀਂ। ਦੀਪਿਕਾ ਨੇ ਦੱਸਿਆ, ਮੈਂ ਸੱਚ ਕਹਾਂ ਤੇ ਮੈਨੂੰ ਕਿਸੇ ਨੇ ਵੀ ਅਪਰੋਚ ਨਹੀਂ ਕੀਤਾ ਅਜਿਹੇ ਕਿਰਦਾਰ ਲਈ। ਮੈਨੂੰ ਪਤਾ ਹੀ ਨਹੀਂ ਇਸ ਬਾਰੇ ਕਿਉਂਕਿ ਮੈਂ ਆਪਣੀ ਫਿਲਮ ‘ਪਦਮਾਵਤੀ’ ‘ਚ ਵਿਅਸਤ ਹਾਂ।”
ਅਸਲ ‘ਚ ਸਾਇਨਾ ਨਹਿਵਾਲ ਚਾਹੁੰਦੀ ਸੀ ਕਿ, ਦੀਪਿਕਾ ਪਰਦੇ ‘ਤੇ ਉਨ੍ਹਾਂ ਦੇ ਕਿਰਦਾਰ ਨੂੰ ਨਿਭਾਏ ਪਰ ਹੁਣ ਬਾਲੀਵੁੱਡ ਅਭਿਨੇਤਰੀ ਸ਼ਰਧਾ ਕਪੂਰ ਨੂੰ ਫਿਲਮ ਲਈ ਪੱਕਾ ਕਰ ਦਿੱਤਾ ਗਿਆ ਹੈ। ਖਬਰ ਹੈ ਕਿ ਸੋਨੂੰ ਸੂਦ ਇਸ ਫਿਲਮ ਦਾ ਨਿਰਮਾਣ ਕਰ ਰਹੇ ਹਨ। ਦੀਪਿਕਾ ਜਲਦ ‘ਕੌਨਸ ਫਿਲਮ ਸਮਾਰੋਹ’ ‘ਚ ਪਹਿਲੀ ਵਾਰ ਸ਼ਿਰਕਤ ਕਰੇਗੀ। ਦੀਪਿਕਾ ਨਾਲ ਸੋਨਮ ਕਪੂਰ ਅਤੇ ਐਸ਼ਵਰਿਆ ਰਾਏ ਬੱਚਨ ਵੀ ਇਸ ਸਮਾਰੋਹ ‘ਚ ਮੌਜੂਦ ਹੋਣਗੀਆਂ।
Facebook Comment
Project by : XtremeStudioz