Close
Menu

ਸਾਇਨਾ ਨੇਹਵਾਲ ਸਿਖਰ ਉਤੇ

-- 29 March,2015

ਨਵੀਂ ਦਿੱਲੀ,  ਸਾਇਨਾ ਨੇਹਵਾਲ  ਦੁਨੀਆ ਦੀ ਨੰਬਰ ਇਕ ਬੈਡਮਿੰਟਨ ਖਿਡਾਰਨ ਬਣ ਗੲੀ। ਹਾਲਾਂਕਿ ਇਸ ਬਾਰੇ ਅਧਿਕਾਰਕ ਦਰਜਾਬੰਦੀ ਅਗਲੇ ਹਫ਼ਤੇ ਵੀਰਵਾਰ ਨੂੰ ਜਾਰੀ ਹੋਵੇਗੀ ਪਰ ਸਪੇਨ ਦੀ ਕੈਰੋਲਿਨਾ ਮਾਰਿਨ ਦੇ ਇੱਥੇ ਇੰਡੀਆ ਓਪਨ ਸੁਪਰ ਸੀਰੀਜ਼ ਸੈਮੀ-ਫਾੲੀਨਲ ਵਿੱਚ   ਹਾਰਨ ਤੋਂ ਬਾਅਦ ਸਾਇਨਾ ਦਾ ਨੰਬਰ ਇਕ ਬਣਨਾ ਤੈਅ ਹੋ ਗਿਆ ਹੈ।
ਦੂਜਾ ਦਰਜਾ ਪ੍ਰਾਪਤ ਮੌਜੂਦਾ ਵਿਸ਼ਵ ਚੈਂਪੀਅਨ ਮਾਰਿਨ ਨੂੰ ਤੀਜਾ ਦਰਜਾ ਪ੍ਰਾਪਤ ਥਾੲੀਲੈਂਡ ਦੀ ਰੇਤਨਾਚੋਕ ਇੰਤਾਨੋਨ ਨੇ 21-19, 21-23, 22-20 ਨਾਲ ਹਰਾਇਆ। ਭਾਰਤ ਵੱਲੋਂ ਪ੍ਰਕਾਸ਼ ਪਾਦੂਕੋਨ ਨੰਬਰ ਇਕ ਪੁਰਸ਼ ਖਿਡਾਰੀ ਰਹਿ ਚੁੱਕਿਆ ਹੈ ਪਰ ਸਾਇਨਾ ਪਹਿਲੀ ਭਾਰਤੀ ਮਹਿਲਾ ਹੈ, ਜਿਸ ਨੇ ਇਹ ਮਾਅਰਕਾ ਮਾਰਿਆ।
ਇਸ ਦੌਰਾਨ ਇੰਡੀਆ ਓਪਨ ਸੁਪਰ ਸੀਰੀਜ਼ ਦੇ ਦੂਜੇ ਸੈਮੀ-ਫਾੲੀਨਲ ਵਿੱਚ ਸਾਇਨਾ ਨੇ ਜਾਪਾਨ ਦੀ ਹਾਸ਼ੀਮੋਤੋ ਨੂੰ 44 ਮਿੰਟਾਂ ਵਿੱਚ 21-15, 21-11 ਨਾਲ ਹਰਾਇਆ। ਨੰਬਰ ਇਕ ਸਾਇਨਾ ਦਾ ਹੁਣ ਖ਼ਿਤਾਬ ਲੲੀ ਮੁਕਾਬਲਾ ਤੀਜਾ ਦਰਜਾ ਪ੍ਰਾਪਤ ਥਾੲੀਲੈਂਡ ਦੀ ਇੰਤਾਨੋਨ ਨਾਲ ਹੋਵੇਗਾ। ਜੇ ੳੁਹ ਸੈਮੀ-ਫਾੲੀਨਲ ਵਿੱਚ ਹਾਰ ਵੀ ਜਾਂਦੀ ਤਾਂ ਵੀ ਦਰਜਾਬੰਦੀ ਲੲੀ ੳੁਸ ਦੇ 75761 ਅੰਕ ਹੋਣੇ ਸਨ। ਆਖਰੀ ਚਾਰ ਵਿੱਚ ਪਹੁੰਚਣ ਲੲੀ ੳੁਸ ਨੂੰ 6420 ਅੰਕ ਮਿਲੇ। ਕੈਰੋਲਿਨਾ ਨੂੰ ਵੀ ਸੈਮੀ-ਫਾੲੀਨਲ ਵਿੱਚ ਪਹੁੰਚਣ ੳੁਤੇ 6420 ਅੰਕ ਮਿਲੇ, ਜਿਸ ਨਾਲ ੳੁਸ ਦੇ ਅੰਕਾਂ ਦਾ ਕੁੱਲ ਜੋਡ਼ 73618 ਹੋ ਗਿਆ। ਸਾਇਨਾ ਨੇ ਕਿਹਾ ਕਿ ਦਰਜਾਬੰਦੀ ਬਰਕਰਾਰ ਰੱਖਣਾ ਮੁਸ਼ਕਲ ਹੁੰਦਾ ਹੈ ਪਰ ੳੁਹ ਲਗਾਤਾਰ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦੀ ਹੈ। ੳੁਸ ਨੇ ਕਿਹਾ ਕਿ ੳੁਹ ਚੋਟੀ ਦੇ ਖਿਡਾਰੀਆਂ ਨਾਲ ਖੇਡ ਕੇ ਚੋਟੀ ਦੀ ਖਿਡਾਰਨ ਬਣਾ ਚਾਹੁੰਦੀ ਹੈ। ਲੰਡਨ ਓਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਜੇਤੂ ਸਾਇਨਾ ਨੇ ਆਪਣੇ ਕਰੀਅਰ ਵਿੱਚ 14 ਕੌਮਾਂਤਰੀ ਖ਼ਿਤਾਬ ਜਿੱਤੇ ਹਨ। ਹਾਲ ਹੀ ਵਿੱਚ ੳੁਹ ਆਲ ਇੰਗਲੈਂਡ ਚੈਂਪੀਅਨਸ਼ਿਪ ਦੇ ਫਾੲੀਨਲ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਸੀ।
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਇਨਾ ਨੂੰ ਦੁਨੀਆ ਨੂੰ ਨੰਬਰ ਇਕ ਖਿਡਾਰਨ ਬਣਨ ੳੁਤੇ ਵਧਾੲੀ ਦਿੱਤੀ। ਸ੍ਰੀ ਮੋਦੀ ਨੇ ਟਵਿੱਟਰ ੳੁਤੇ ਲਿਖਿਆ ਕਿ ਸਾਇਨਾ ਨੇਹਵਾਲ ਦੀ ਇਸ ਸ਼ਾਨਦਾਰ ੳੁਪਲਬਧੀ ਨੇ ਦੇਸ਼ ਨੂੰ ਮਾਣ ਮਹਿਸੂਸ ਕਰਵਾਇਆ।

Facebook Comment
Project by : XtremeStudioz