Close
Menu

ਸਾਇਨਾ ਵਿਸ਼ਵ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ‘ਚ

-- 08 August,2013

Saina-Nehwal

ਗਵਾਂਗਝੂ- 8 ਅਗਸਤ (ਦੇਸ ਪ੍ਰਦੇਸ ਟਾਈਮਜ਼)-ਵਿਸ਼ਵ ਦੀ ਤੀਜੇ ਨੰਬਰ ਦੀ ਖਿਡਾਰਨ ਭਾਰਤ ਦੀ ਸਾਇਨਾ ਨੇਹਵਾਲ ਨੇ ਥਾਈਲੈਂਡ ਦੀ ਪੋਰਨਟਿਪ ਬੁਰਾਨਾ ਨੂੰ ਸਖਤ ਮੁਕਾਬਲੇ ‘ਚ 18-21, 21-16, 21-14 ਨਾਲ ਹਰਾ ਕੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ‘ਚ ਥਾਂ ਬਣਾ ਲਈ। ਸਾਇਨਾ ਨੇ 18ਵੀਂ ਰੈਂਕਿੰਗ ਵਾਲੀ ਪੋਰਨਟਿਪ ਦੇ ਖਿਲਾਫ 52 ਮਿੰਟ ਤੱਕ ਸੰਘਰਸ਼ ਕਰਨਾ ਪਿਆ। ਸਾਇਨਾ ਨੇ ਪਹਿਲਾ ਗੇਮ 18-21 ਨਾਲ ਹਾਰਨ ਤੋਂ ਬਾਅਦ ਜ਼ਬਰਦਸਤ ਵਾਪਸੀ ਕਰਦੇ ਹੋਏ ਅਗਲੇ ਦੋਵੇਂ ਗੇਮ ਜਿੱਤ ਕੇ ਆਖਰੀ ਅੱਠ ਦਾ ਟਿਕਟ ਕਟਾਈ।

Facebook Comment
Project by : XtremeStudioz