Close
Menu

ਸਾਊਥਗੇਟ ਨੇ ਇੰਗਲੈਂਡ ਦੇ ਖਿਡਾਰੀਆਂ ਨੂੰ ਮਹਾਂਨਾਇਕ ਬਣਨ ਲਈ ਪ੍ਰੇਰਿਆ

-- 11 July,2018

ਮਾਸਕੋ, ਇੰਗਲੈਂਡ ਦੇ ਕੋਚ ਗੈਰੇਥ ਸਾਊਥਗੇਟ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਟੀਮ ਵਿਸ਼ਵ ਕੱਪ ਜਿੱਤਣ ਵਿੱਚ ਸਫਲ ਰਹਿੰਦੀ ਹੈ ਤਾਂ ਸੋਸ਼ਲ ਮੀਡੀਆ ਅਤੇ ਫੁਟਬਾਲ ਦੇ ਆਲਮੀ ਪੱਧਰ ’ਤੇ ਉਨ੍ਹਾਂ ਦੇ ਖਿਡਾਰੀ 1966 ਦੇ ਚੈਂਪੀਅਨਾਂ ਤੋਂ ਵੀ ਵੱਡੇ ਨਾਇਕ ਬਣ ਜਾਣਗੇ। ਇੰਗਲੈਂਡ ਦੀ ਟੀਮ 28 ਸਾਲ ਮਗਰੋਂ ਸੈਮੀ ਫਾਈਨਲ ਵਿੱਚ ਪਹੁੰਚਣ ਵਿੱਚ ਸਫਲ ਰਹੀ ਹੈ, ਜਿੱਥੇ ਉਸ ਦਾ ਮੁਕਾਬਲਾ ਬੁੱਧਵਾਰ ਨੂੰ ਕ੍ਰੋਏਸ਼ੀਆ ਨਾਲ ਹੋਵੇਗਾ। ਸਾਊਥਗੇਟ ਨੇ ਬ੍ਰਿਟਿਸ਼ ਅਖ਼ਬਾਰਾਂ ਨੂੰ ਕਿਹਾ, ‘‘ਮੈਂ ਉਨ੍ਹਾਂ ਵਿੱਚੋਂ ਕੁੱਝ ਖਿਡਾਰੀਆਂ ਨੂੰ ਮਿਲਿਆ ਹਾਂ ਅਤੇ ਜਾਣਦਾ ਹਾਂ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਅੱਖਾਂ ’ਤੇ ਬਿਠਾਇਆ ਜਾਂਦਾ ਹੈ। ਅੱਜ ਦੇ ਯੁੱਗ ਵਿੱਚ ਖਿਡਾਰੀਆਂ ਦੇ ਮਹਾਂਨਾਇਕ ਬਣਨ ਦੀ ਪੂਰੀ ਸੰਭਾਵਨਾ ਹੈ। ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ।’’ ਇੰਗਲੈਂਡ ਨੇ ਜਦੋਂ ਸਵੀਡਨ ਨੂੰ ਹਰਾ ਕੇ ਸੈਮੀ ਫਾਈਨਲ ਵਿੱਚ ਥਾਂ ਬਣਾਈ ਸੀ, ਉਦੋਂ ਤੋਂ ਦੇਸ਼ ਵਿੱਚ ਫੁਟਬਾਲ ਦਾ ਬੁਖ਼ਾਰ ਚੜ੍ਹਿਆ ਹੋਇਆ ਹੈ। ਸਵੀਡਨ ’ਤੇ ਜਿੱਤ ਮਗਰੋਂ ਸੋਸ਼ਲ ਮੀਡੀਆ ’ਤੇ ਫੁਟਬਾਲ ਦਾ ਹੀ ਬੋਲਬਾਲਾ ਸੀ।  

Facebook Comment
Project by : XtremeStudioz