Close
Menu

ਸਾਊਥ ਸਾਈਡ ਐਲ਼ਆਰਥਟੀ ਦੀ ਲਾਈਨ ਵਿਚ ਦੇਰੀ

-- 01 September,2013

lrt

ਐਡਮਿੰਟਨ ,1 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਐਡਮਿੰਟਨ ਦੀ ਸਾਊਥ ਸਾਈਡ ਦੀ ਐਲ਼ਆਰਥਟੀ ਦੀ ਜੋ ਨਵੀ ਲਾਈਨ ਸ਼ੁਰੂ ਕਰਨੀ ਸੀ ਉਸ ਵਿਚ ਦੇਰੀ ਹੋਣ ਦੀ ਸੰਭਾਵਨਾ ਹੈ ਕਿਉਂਕਿ ਸਿਟੀ ਕੌਂਸਲਰ ਚਾਹੁੰਦੇ ਹਨ ਕਿ ਸੂਬੇ ਦੀ ਸਰਕਾਰ ਤੇ  ਸੈਂਟਰ ਸਰਕਾਰ ਵੱਲੋਂ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਗ੍ਰਾਂਟਾਂ ਦਿੱਤੀਆਂ ਜਾਣ ਨਹੀਂ ਤਾਂ ਇਸ ਪ੍ਰੋਜੈਕਟ ਵਿਚ ਦੇਰੀ ਹੋ ਸਕਦੀ ਹੈ।ਸਿਟੀ ਦੇ ਕੌਸਲਰਾਂ ਨੇ ਇਹ ਫੈਸਲਾ ਕੀਤਾ ਹੈ ਕਿ ਉਹ ਇਸ 1.8 ਬਿਲੀਅਨ ਦੇ ਪ੍ਰੋਜੈਕਟ ਵਿਚ ਹੋਰ ਪੈਸਾ ਨਹੀਂ ਪਾਉਣਗੇ, ਉਹ ਪਹਿਲਾਂ ਹੀ ਇਸ ਵਿਚ 800 ਮਿਲੀਅਨ ਡਾਲਰ ਦੀ ਰਕਮ ਦੇਣ ਦਾ ਵਾਅਦਾ ਕਰ ਚੁੱਕੀ ਹੈ।ਕੌਂਸਲਰ ਅਮਰਜੀਤ ਸੋਹੀ ਨੇ ਕਿਹਾ ਹੈ ਕਿ ਉਹ ਚਾਹੁੰਦੇ ਹਨ ਕਿ ਇਹ ਜਲਦੀ ਸ਼ੁਰੂ ਹੋਵੇ ਪਰ ਉਹ ਹੋਰ ਪੈਸੇ ਲਾਉਣ ਦੇ ਹੱਕ ਵਿਚ ਨਹੀਂ ਹਨ।ਇਸ ਸਰਦ ਰੁੱਤ ਵਿਚ ਇਸ ਲਈ ਟੈਂਡਰ ਮੰਗੇ ਜਾਣਗੇ ਤੇ ਇਸ ਦਾ 2019 ਵਿਚ ਸ਼ੁਰੂ ਹੋਣ ਦੀ ਸੰਭਾਵਨਾ ਹੈ।ਇਹ ਪ੍ਰੋਜੈਕਟ ਜੋ ਕਿ ਮਿੱਲਵੁਡ ਤੋ ਚਰਚਹਿੱਲ ਡਾਊਨ ਟਾਊਨ ਤੱਕ ਦਾ ਹੈ ਇਸ ਵਿਚ 800 ਮਿਲੀਅਨ ਸਿਟੀ ਵੱਲੋਂ ਤੇ 250 ਮਿਲੀਅਨ ਕੇਦਰ ਸਰਕਾਰ ਵੱਲੋਂ ਐਲਾਨ ਹੋ ਚੁੱਕਿਆ ਹੈ।ਜਦ ਕਿ ਇਸ ਲਈ 515 ਮਿਲੀਅਨ ਡਾਲਰ ਦੀ ਹੋਰ ਜ਼ਰੂਰਤ ਹੈ।ਸਿਟੀ ਦਾ ਅੰਦਾਜ਼ਾ ਹੈ ਕਿ ਇਹ ਜਿੰਨਾ ਵੀ ਲੇਟ ਹੋਵੇਗਾ ਓਨਾਂ ਹਰ ਸਾਲ ਦਾ 60 ਤੋ 80 ਮਿਲੀਅਨ ਡਾਲਰ ਖਰਚਾ ਵੱਧ ਜਾਵੇਗਾ।

Facebook Comment
Project by : XtremeStudioz