Close
Menu

ਸਾਊਦੀ ਅਰਬ ਦੇ ਸ਼ਾਹ ਨੇ ਨਵੇਂ ਵਾਰਿਸ ਦੀ ਅਦਾਲਤ ਦਾ ਸ਼ਾਹੀ ਅਦਾਲਤ ‘ਚ ਰਲੇਵਾਂ ਕੀਤਾ

-- 01 May,2015

ਰਿਆਦ,  ਸਾਊਦੀ ਅਰਬ ਦੇ ਸ਼ਾਹ ਸਲਮਾਨ ਨੇ ਪ੍ਰਸ਼ਾਸਨ ਨੂੰ ਹੋਰ ਸੁਖਾਲਾ ਬਣਾਉਣ ਲਈ ਆਪਣੇ ਉਤਰਾਧਿਕਾਰੀ ਦੀ ਅਦਾਲਤ ਦਾ ਰਲੇਵਾਂ ਸ਼ਾਹੀ ਅਦਾਲਤ ‘ਚ ਕਰ ਦਿੱਤਾ ਹੈ। ਇਕ ਅਧਿਕਾਰਕ ਏਜੰਸੀ ਅਨੁਸਾਰ ਰਾਜਕੁਮਾਰ ਮੁਹੰਮਦ ਬਿਨ ਨਾਇਫ ਦੇ ਪ੍ਰਸਤਾਵ ਦੇ ਆਧਾਰ ‘ਤੇ ਸ਼ਾਹ ਸਲਮਾਨ (79) ਨੇ ਰਾਜਕੁਮਾਰ ਦੀ ਅਦਾਲਤ ਨੂੰ ਸ਼ਾਹੀ ਅਦਾਲਤ ਦੇ ਨਾਲ ਜੋੜਨ ਦਾ ਕੱਲ੍ਹ ਫੈਸਲਾ ਲਿਆ। 55 ਸਾਲਾਂ ਸ਼ਕਤੀਸ਼ਾਲੀ ਗ੍ਰਹਿ ਮੰਤਰੀ ਮੁਹੰਮਦ ਬਿਨ ਨਾਇਫ ਨੂੰ 69 ਸਾਲਾਂ ਮੋਕਰੇਨ ਬਿਨ ਅਬਦੁਲ ਅਜੀਜ ਬਿਨ ਸਾਊਦ ਦੇ ਸਥਾਨ ‘ਤੇ ਰਾਜਕੁਮਾਰ ਨਿਯੁਕਤ ਕੀਤਾ ਗਿਆ ਸੀ। ਸਰਕਾਰ ਦੇ ਦੁਬਾਰਾ ਗਠਨ ਅਤੇ ਮੰਤਰੀ ਮੰਡਲ ‘ਚ ਫੇਰਬਦਲ ਤਹਿਤ ਸਲਮਾਨ ਨੇ ਆਪਣੇ ਇਕ ਪੁੱਤਰ ਮੁਹੰਮਦ ਬਿਨ ਸਲਮਾਨ ਨੂੰ ਉੱਪ ਰਾਜਕੁਮਾਰ ਨਾਮਜ਼ਦ ਕੀਤਾ ਤਾਂ ਜੋ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਤਾਕਤ ਨਵੀਂ ਪੀੜੀ ਕੋਲ ਜਾਵੇ।

Facebook Comment
Project by : XtremeStudioz